News

ਮਮਤਾ ਬੈਨਰਜੀ ਦੀ ਗਰਜ, ‘ਸਾਡੀ ਹੀ ਹੋਵੇਗੀ ਜਿੱਤ’

ਪੱਛਮੀ ਬੰਗਾਲ ਦੀ ਸੀਐਮ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ, “ਉਹ ਅਪਣਾ ਨਾਮ ਭੁੱਲ ਸਕਦੀ ਹੈ ਪਰ ਨੰਦੀਗ੍ਰਾਮ ਨਹੀਂ ਭੁੱਲ ਸਕਦੀ। ਨੰਦੀਗ੍ਰਾਮ ਦੇ ਲੋਕ ਉਹਨਾਂ ਨੂੰ ਵੋਟ ਦੇਣਗੇ ਅਤੇ ਉਹ ਜਿੱਤ ਜਾਣਗੇ।” ਮਮਤਾ ਬੈਨਰਜੀ ਨੇ ਅੱਜ ਵੋਟਾਂ ਲਈ ਨੰਦੀਗ੍ਰਾਮ ਤੋਂ ਨਾਮਜ਼ਦਗੀ ਕਰਵਾ ਲਈ ਹੈ।

ਉਹਨਾਂ ਦੇ ਨਾਮਜ਼ਦਗੀ ਪੱਤਰ ’ਤੇ ਚਾਰ ਮਹਾਦੇਵ, ਸਵਦੇਸ਼ ਦਾਸ, ਸੁਸੋਮਾ ਅਤੇ ਅਬਦੁਸ਼ ਸ਼ਮਦ ਨੇ ਦਸਤਖ਼ਤ ਕੀਤੇ ਹਨ ਜਦਕਿ ਸ਼ੁਫਿਆਨ ਉਹਨਾਂ ਦਾ ਮੁੱਖ ਚੁਣ ਏਜੰਟ ਹੈ। ਉਹਨਾਂ ਕਿਹਾ ਕਿ ਨੰਦੀਗ੍ਰਾਮ ਉਹਨਾਂ ਲਈ ਕੋਈ ਨਵੀਂ ਥਾਂ ਨਹੀਂ ਹੈ। ਉਹਨਾਂ ਨੇ ਇੱਥੇ ਕਿਸਾਨੀ ਅੰਦੋਲਨ ਲਈ 26 ਦਿਨ ਧਰਨਾ ਦਿੱਤਾ ਸੀ।

ਉਹਨਾਂ ਨੂੰ ਇੱਥੋਂ ਹਰ ਕਮੇਟੀ, ਕਲੱਬ, ਹਿੰਦੂ-ਮੁਸਲਿਮ ਤੋਂ ਬਹੁਤ ਸਤਿਕਾਰ ਤੇ ਪਿਆਰ ਮਿਲਦਾ ਹੈ। ਜਦੋਂ ਨੰਦੀਗ੍ਰਾਮ ਤੋਂ ਚੋਣਾਂ ਲੜਨੀਆਂ ਸੀ ਉਸ ਸਮੇਂ ਇੱਥੇ ਕੋਈ ਸੀਟ ਨਹੀਂ ਸੀ। ਉਸ ਤੋਂ ਬਾਅਦ ਉਹਨਾਂ ਨੇ ਇੱਥੋਂ ਦੇ ਵਾਸੀਆਂ ਨੂੰ ਪੁਛਿਆ ਕਿ ਇੱਥੋਂ ਚੋਣ ਲੜੀ ਜਾਵੇ ਤਾਂ ਲੋਕਾਂ ਨੇ ਸਮਰਥਨ ਦਿੱਤਾ।

Click to comment

Leave a Reply

Your email address will not be published. Required fields are marked *

Most Popular

To Top