ਮਮਤਾ ਬੈਨਰਜੀ ਤੇ ਅਮਿਤ ਸ਼ਾਹ ਨੇ ਇਕ ਦੂਜੇ ਤੋਂ ਅਸਤੀਫ਼ੇ ਦੀ ਕੀਤੀ ਮੰਗ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੀਡਰਾਂ ਦੇ ਪ੍ਰਚਾਰ ਦਾ ਸਿਲਸਿਲਾ ਜਾਰੀ ਹੈ। ਸਿਆਸੀ ਲੀਡਰ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਪਣੀ ਪੂਰੀ ਵਾਅ ਲਾਹ ਰਹੇ ਹਨ। ਉੱਥੇ ਹੀ ਲੀਡਰਾਂ ਵੱਲੋਂ ਇਕ ਦੂਜੇ ਤੇ ਕਈ ਪ੍ਰਕਾਰ ਦੀਆਂ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਹਨ।

ਇਸ ਦਰਮਿਆਨ ਚੌਥੇ ਗੇੜ ਦੇ ਮਤਦਾਨ ਤੋਂ ਬਾਅਦ ਸੂਬੇ ਵਿੱਚ ਪ੍ਰਚਾਰ ਦਾ ਰੁਖ ਬਦਲ ਗਿਆ ਹੈ। ਭਾਜਪਾ ਅਤੇ ਟੀਐਮਸੀ ਦੇ ਲੀਡਰ ਇੱਕ ਦੂਜੇ ਤੋਂ ਅਸਤੀਫ਼ਾ ਮੰਗ ਰਹੇ ਹਨ। ਪੰਜਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਅਮਿਤ ਸ਼ਾਹ ਨੇ ਐਤਵਾਰ ਬਸ਼ੀਰਹਾਟ ‘ਚ ਕਈ ਰੋਡ ਸ਼ੋਅ ਕੀਤੇ।
ਇਸ ਦੌਰਾਨ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਦੇ ਉਸ ਬਿਆਨ ‘ਤੇ ਪਲਟਵਾਰ ਕੀਤਾ ਜਿਸ ‘ਚ ਉਨ੍ਹਾਂ ਗ੍ਰਹਿ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਸੀ। ਦਸ ਦਈਏ ਕਿ ਮਮਤਾ ਬੈਨਰਜੀ ਨੇ ਦੋ ਦਿਨ ਪਹਿਲਾਂ ਹੀ ਅਰਧ ਸੈਨਿਕ ਬਲਾਂ ਵੱਲੋਂ ਕੂਚਬਿਹਾਰ ਵਿੱਚ ਹੋਈ ਗੋਲੀਬਾਰੀ ਲਈ ਅਮਿਤ ਸ਼ਾਹ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ। ਦਸ ਦਈਏ ਕਿ ਕੂਚਬਿਹਾਰ ਵਿੱਚ ਚੋਣਾਂ ਦੌਰਾਨ ਫੈਲੀ ਇੱਕ ਅਫਵਾਹ ਪਿੱਛੋਂ ਹਿੰਸਾ ਸ਼ੁਰੂ ਹੋ ਗਈ ਸੀ। ਇਸ ਹਿੰਸਾ ਵਿੱਚ 4 ਲੋਕ ਮਾਰੇ ਗਏ ਸਨ।
