News

ਮਮਤਾ ‘ਤੇ ਵਰੇ ਜੇਪੀ ਨੱਢਾ, ਕਿਹਾ-ਬੰਗਾਲ ਨੇ ਦੀਦੀ ਨੂੰ ਬਾਏ-ਬਾਏ ਕਰਨ ਦਾ ਬਣਾ ਲਿਆ ਹੈ ਮਨ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਲੋਕਾਂ ਦਾ ਸਮਰਥਨ ਹਾਸਲ ਕਰਨ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹਨਾਂ ਨੇ ਮਾਲਦਾ ਵਿੱਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਨੱਡਾ ਨੇ ਕਿਹਾ ਕਿ ਅੱਜ ਅਸੀਂ ਸਾਰੇ ਕਿਸਾਨ ਨਾਲ ਸਾਂਝੇਦਾਰੀ ਪ੍ਰੋਗਰਾਮ ਵਿੱਚ ਇੱਥੇ ਕਿਸਾਨ ਸੁਰੱਖਿਆ ਮੁਹਿੰਮ ਵਿੱਚ ਸ਼ਾਮਲ ਹੋਏ ਹਾਂ।

ਮੈਂ ਤੁਹਾਡੇ ਨਾਲ ਕਿਸਾਨ ਐਸੋਸੀਏਸ਼ਨ ਵਿਖੇ ਭੋਜਨ ਖਾਵਾਂਗਾ। ਨੱਢਾ ਨੇ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਅੱਜ ਜਦੋਂ ਬੰਗਾਲ ਦੇ ਕਰੀਬ 25 ਲੱਖ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਲਈ ਅਰਜੀ ਭੇਜੀ ਤਾਂ ਮਮਤਾ ਜੀ ਕਹਿੰਦੇ ਹਨ ਕਿ ਮੈਂ ਵੀ ਯੋਜਨਾ ਲਾਗੂ ਕਰਾਂਗੀ। ਮਮਤਾ ਜੀ ਹੁਣ ਚੋਣਾਂ ਆ ਰਹੀਆਂ ਹਨ।

ਇਸ ਦੇ ਨਾਲ ਹੀ ਉਹਨਾਂ ਨੇ ਮੁਹਾਵਰਾ ਵੀ ਬੋਲਿਆ। ਉਹਨਾਂ ਕਿਹਾ, “ਕਿ ਜੈ ਸ਼੍ਰੀ ਰਾਮ ਦੇ ਨਾਅਰੇ ਤੇ ਦੀਦੀ ਨੂੰ ਗੁੱਸਾ ਕਿਉਂ ਆਉਂਦਾ ਹੈ? ਬੰਗਾਲ ਨੇ ਦੀਦੀ ਨੂੰ ਬਾਏ-ਬਾਏ ਕਰਨ ਦਾ ਮਨ ਬਣਾ ਲਿਆ ਹੈ। ” ਜੇਪੀ ਨੱਢਾ ਨੇ ਕਿਹਾ ਕਿ, “10 ਜਨਵਰੀ ਨੂੰ ਮੈਂ ਕਿਸਾਨ ਸਹਿਯੋਗ ਅਤੇ ਸੁਰੱਖਿਆ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਅਸੀਂ ਕਿਹਾ ਸੀ ਕਿ ਲਗਭਗ 40 ਹਜ਼ਾਰ ਗ੍ਰਾਮ ਸਭਾ ਵਿੱਚ ਸਾਡੇ ਇਹ ਪ੍ਰੋਗਰਾਮ ਹੋਣਗੇ।

ਮੈਨੂੰ ਖੁਸ਼ੀ ਹੈ ਕਿ ਅੱਜ 35 ਲੱਖ ਕਿਸਾਨ ਇਸ ਕਿਸਾਨ ਸੁਰੱਖਿਆ ਅਭਿਆਨ ਨਾਲ ਜੁੜੇ ਹਨ।” ਉਹਨਾਂ ਕਿਹਾ ਕਿ, “ਲਗਭਗ 33 ਹਜ਼ਾਰ ਅਜਿਹੇ ਪਿੰਡ ਤਕ ਅਸੀਂ ਪਹੁੰਚ ਸਕੇ ਹਾਂ ਅਤੇ ਲਗਭਗ 30 ਹਜ਼ਾਰ ਸਾਡੀ ਕਿਸਾਨ ਸੁਰੱਖਿਆ ਮਹਾਂਸਭਾ ਹੋ ਚੁੱਕੀ ਹੈ ਜਿਸ ਦੇ ਅੰਤਰਗਤ ਕਿਸਾਨ ਸੁਰੱਖਿਆ ਦਾ ਪ੍ਰੋਗਰਾਮ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ 40 ਹਜ਼ਾਰ ਤੱਕ ਪਹੁੰਚ ਜਾਵਾਂਗੇ।”

Click to comment

Leave a Reply

Your email address will not be published.

Most Popular

To Top