News

‘ਮਨ ਕੀ ਬਾਤ’ ’ਚ ਪੀਐਮ ਮੋਦੀ ਨੇ ਕਹੀਆਂ ਅਹਿਮ ਗੱਲਾਂ

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਉੱਥੇ ਹੀ ਪੀਐਮ ਮੋਦੀ ਨੇ ਅੱਜ ਮਨ ਕੀ ਬਾਤ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ, ਇਹ ਬਿਮਾਰੀ ਲੋਕਾਂ ਦੇ ਹੌਂਸਲੇ ਦੀ ਪ੍ਰੀਖਿਆ ਲੈ ਰਹੀ ਹੈ। ਕੋਰੋਨਾ ਖਿਲਾਫ਼ ਸਭ ਦੀ ਜੰਗ ਜਾਰੀ ਹੈ ਅਤੇ ਇਸ ਨਾਲ ਪੂਰੀ ਤਾਕਤ ਨਾਲ ਲੜਨਾ ਪਵੇਗਾ।

Coronavirus Resource Center - Harvard Health

ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਡਾਕਟਰਾਂ ਦੀ ਸਲਾਹ ਨਾਲ ਹੀ ਕੋਰੋਨਾ ਵੈਕਸੀਨ ਲੈਣੀ ਚਾਹੀਦੀ ਹੈ। ਇਹ ਸਮਾਂ ਇਸ ਮਹਾਂਮਾਰੀ ਨਾਲ ਮਜ਼ਬੂਤੀ ਨਾਲ ਲੜਨ ਦਾ ਹੈ। ਇਕ ਦੂਜੇ ਦਾ ਸਹਿਯੋਗ ਕਰੋ। ਸੂਬਾ ਸਰਕਾਰਾਂ ਵੀ ਇਸ ਮਹਾਂਮਾਰੀ ਨਾਲ ਲੜਨ ਵਿੱਚ ਅਪਣਾ ਯੋਗਦਾਨ ਪਾ ਰਹੀਆਂ ਹਨ।

ਉਹਨਾਂ ਅੱਗੇ ਕਿਹਾ ਕਿ, ਕੋਰੋਨਾ ਵਾਇਰਸ ਦੌਰਾਨ ਲੋਕਾਂ ਨੂੰ ਵੈਕਸੀਨ ਦੀ ਕੀਮਤ ਦਾ ਪਤਾ ਚਲ ਰਿਹਾ ਹੈ, ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੈਕਸੀਨ ਜ਼ਰੂਰ ਲਵਾਉਣ। ਲੋਕ ਕਿਸੇ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ। ਭਾਰਤ ਸਰਕਾਰ ਵੱਲੋਂ ਸੂਬਿਆਂ ਨੂੰ ਮੁਫ਼ਤ ਵੈਕਸੀਨ ਦਿੱਤੀ ਜਾ ਰਹੀ ਹੈ ਜਿਸ ਦਾ ਫ਼ਾਇਦਾ 45 ਸਾਲ ਤੋਂ ਉਪਰ ਦੇ ਲੋਕਾਂ ਨੂੰ ਹੋਵੇਗਾ। 1 ਮਈ ਤੋਂ 18 ਸਾਲ ਦੇ ਉੱਪਰ ਦੇ ਹਰ ਵਿਅਕਤੀ ਲਈ ਵੀ ਵੈਕਸੀਨ ਉਪਲੱਬਧ ਕਰਵਾਈ ਜਾਵੇਗੀ। ਜੇ ਕਿਸੇ ਨੇ ਬਿਮਾਰੀ ਸਬੰਧੀ ਜਾਣਕਾਰੀ ਲੈਣੀ ਹੈ ਤਾਂ ਉਹ ਕਿਸੇ ਚੰਗੇ ਡਾਕਟਰ ਤੋਂ ਸਲਾਹ ਲੈਣ।

Click to comment

Leave a Reply

Your email address will not be published.

Most Popular

To Top