News

ਮਨੋਹਰ ਲਾਲ ਨੇ ਪੰਜਾਬ ਬਾਰੇ ਬੋਲੇ ਅਜਿਹੇ ਬੋਲ, ਹਰ ਪੰਜਾਬੀ ਨੂੰ ਸੁਣ ਕੇ ਆ ਜਾਵੇਗਾ ਗੁੱਸਾ

ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਭਾਜਪਾ ਸਰਕਾਰ ਅਤੇ ਇਸ ਦੇ ਮੰਤਰੀ ਬੌਖਲਾਏ ਹੋਏ ਹਨ। ਇਸੇ ਬੌਖਲਾਹਟ ਵਿੱਚ ਉਹ ਨਿੱਤ ਨਵੇਂ-ਨਵੇਂ ਬਿਆਨ ਦਿੰਦੇ ਰਹਿੰਦੇ ਹਨ। ਹੁਣ ਇਸ ਸੂਚੀ ਵਿੱਚ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਪੰਚਕੂਲਾ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਅਪਣੀ ਪਾਰਟੀ ਦੇ ਪ੍ਰਚਾਰ ਲਈ ਮੁੱਖ ਮੰਤਰੀ ਇੱਥੇ ਆਏ ਸਨ। ਇਸ ਮੌਕੇ ਉਹਨਾਂ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਵਿੱਚ ਹਰਿਆਣਾ ਦੇ ਕਿਸਾਨ ਨਾ-ਮਾਤਰ ਹਨ। ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਹਨ ਕਿਉਂ ਕਿ ਉੱਥੇ ਵੱਖ-ਵੱਖ ਸਮੱਸਿਆਵਾਂ ਹਨ।

ਸਰਕਾਰ ਹਰਿਆਣਾ ਵਿੱਚ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਖਰੀਦਦੀ ਹੈ ਤੇ ਉਹਨਾਂ ਨੂੰ ਪੂਰੀ ਕੀਮਤ ਮਿਲਦੀ ਹੈ। ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਅੰਦੋਲਨ ਚਲ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਉੱਥੇ ਬੈਠੇ ਲੋਕ ਗਲਤ ਹਨ ਤੇ ਇਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ।

ਉਹਨਾਂ ਨੇ ਪੰਜਾਬ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ਖੁਦ ਪੂਰੀ ਤਰ੍ਹਾਂ ਖੋਖਲਾ ਹੋ ਗਿਆ ਹੈ ਤੇ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਨਹੀਂ ਖਰੀਦਦੀ। ਕਿਸਾਨਾਂ ਨੂੰ ਫ਼ਸਲਾਂ ਦੇ ਭਾਅ ਸਹੀ ਨਹੀਂ ਮਿਲਦੇ ਤੇ ਇਸ ਤਰ੍ਹਾਂ ਪੰਜਾਬ ਵਿੱਚ ਬਹੁਤ ਸਾਰੀਆਂ ਕਮੀਆਂ ਹਨ।

ਇਸ ਤੋਂ 50 ਸਾਲਾਂ ਬਾਅਦ ਲਾਲ ਬਹਾਦੁਰ ਸ਼ਾਸਤਰੀ ਵੇਲੇ ਫਸਲ ਵੇਚਣ ਦੀ ਆਜ਼ਾਦੀ ਮਿਲੀ ਤੇ ਉਸ ਸਮੇਂ ਐਮਐਸਪੀ ਲਾਗੂ ਕੀਤੀ ਗਈ। ਇਸ ਦੇ ਨਾਲ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ ਦਿੱਤੀ ਹੈ। ਹੁਣ ਪ੍ਰਧਾਨ ਮੰਤਰੀ ਨੇ ਰਸਤੇ ਖੋਲ੍ਹ ਦਿੱਤੇ ਹਨ ਕਿ ਜੇ ਫਸਲ ਨੂੰ ਬਾਜ਼ਾਰ ਤੋਂ ਬਾਹਰ ਵਧੇਰੇ ਕੀਮਤ ਮਿਲਦੀ ਹੈ ਤਾਂ ਇਹ ਬਾਹਰ ਵੇਚੀ ਜਾ ਸਕਦੀ ਹੈ।

ਇਸ ਦੇ ਨਾਲ ਤੁਸੀਂ ਫਸਲ ਨੂੰ ਸਟੋਰ ਕਰ ਸਕਦੇ ਹੋ, ਤਾਂ ਜੋ ਸਮੇਂ ਮੁਤਾਬਕ ਵੇਚਿਆ ਜਾ ਸਕੇ। ਸੀਐਮ ਮਨੋਹਰ ਲਾਲ ਨੇ ਕਿਹਾ ਕਿ ਖੇਤੀਬਾੜੀ ਉਤਪਾਦਾਂ ਨੂੰ ਮੰਡੀ ਵਿੱਚ ਲਿਆ ਕੇ ਕਿਸਾਨ ਚੰਗੀ ਆਮਦਨੀ ਕਰ ਸਕਦੇ ਹਨ ਜਿਸ ਤਰ੍ਹਾਂ ਅੰਮ੍ਰਿਤਸਰ ਦਾ ਪਰਾਂਠਾ, ਗੁਜਰਾਤ ਦਾ ਫਾਫੜਾ ਤੇ ਢੋਕਲਾ, ਮਦਰਾਸ ਦਾ ਡੋਸਾ ਮਸ਼ਹੂਰ ਹੈ।

ਇਸੇ ਤਰ੍ਹਾਂ ਹਰਿਆਣਾ ਦੇ ਕਿਸਾਨਾਂ ਨੂੰ ਆਪਣੀ ਖੇਤੀ ਤੋਂ ਤਿਆਰ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਆਉਣਾ ਚਾਹੀਦਾ ਹੈ। ਇਸ ਲਈ ਬਾਜਰੇ ਦੇ ਰੋਟ, ਖਿਚੜੀ, ਲੱਡੂ, ਬਿਸਕੁਟ ਬਾਜ਼ਾਰ ਵਿੱਚ ਲਿਆਏ ਜਾ ਸਕਦੇ ਹਨ ਤੇ ਮਸ਼ਹੂਰ ਬਣਾ ਕੇ ਬਾਜ਼ਾਰ ਵਿੱਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ।   

Click to comment

Leave a Reply

Your email address will not be published. Required fields are marked *

Most Popular

To Top