ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਅੰਦੋਲਨ ਰੱਦ ਕਰਨ ਦੀ ਕੀਤੀ ਅਪੀਲ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ, ਕੋਵਿਡ-19 ਮਹਾਂਮਾਰੀ ਦੇ ਚੱਲਦੇ ਖੇਤੀ ਪ੍ਰਦਰਸ਼ਨ ਰੱਦ ਕਰ ਦਿੱਤਾ ਜਾਵੇ। ਧਰਨੇ ਵਾਲੀਆਂ ਥਾਵਾਂ ਤੋਂ ਕਿਸਾਨਾਂ ਦੀ ਆਵਾਜਾਈ ਕਾਰਨ ਪਿੰਡਾਂ ਵਿੱਚ ਵਾਇਰਸ ਫੈਲ ਰਿਹਾ ਹੈ।’
ਮਨੋਹਰ ਲਾਲ ਖੱਟਰ ਨੇ ਕਿਹਾ ਕਿ, ‘ਕਿਸਾਨ ਬਾਅਦ ਵਿੱਚ ਅਪਣੀ ਇੱਛਾ ਨਾਲ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਸਕਦੇ ਹਨ ਪਰ ਅਜੇ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।’ ਉਹਨਾਂ ਨੇ ਆਨਲਾਈਨ ਪ੍ਰੈਸ ਕਾਨਫਰੰਸ ਰਾਹੀਂ ਕਿਹਾ ਕਿ, ‘ਜੇ ਕਿਸਾਨ ਦੁਬਾਰਾ ਅੰਦੋਲਨ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦੁਬਾਰਾ ਅੰਦੋਲਨ ਕਰਨ ਦੀ ਪੂਰੀ ਆਜ਼ਾਦੀ ਹੈ।
ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਸਾਨਾਂ ਨੂੰ ਅੰਦੋਲਨ ਰੱਦ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਵਾਇਰਸ ਨਾ ਫੈਲੇ। ਕਿਸਾਨ ਧਰਨੇ ਤੋਂ ਪਿੰਡਾਂ ਵੱਲ ਤੇ ਪਿੰਡਾਂ ਤੋਂ ਧਰਨੇ ਤੇ ਆਉਂਦੇ ਹਨ ਇਸ ਲਈ ਇਸ ਨਾਲ ਕੋਰੋਨਾ ਕੰਟਰੋਲ ਵਿੱਚ ਨਹੀਂ ਹੋ ਰਿਹਾ।’
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, ‘ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਅੱਗੇ ਆ ਕੇ ਅਪਣੀ ਕੋਰੋਨਾ ਜਾਂਚ ਕਰਵਾਉਣ, ਇਸ ਨਾਲ ਉਹਨਾਂ ਦੇ ਮਨ ਵਿਚੋਂ ਡਰ ਨਿਕਲ ਜਾਵੇਗਾ।
