ਮਨੀਸ਼ਾ ਗੁਲਾਟੀ ਦਾ ਬਿਆਨ, ਮੋਬਾਇਲ ਦੀ ਵਰਤੋਂ ਤੇ ਨਸ਼ਾ ਬਣ ਰਿਹਾ ਪਤੀ-ਪਤਨੀ ‘ਚ ਦੂਰੀਆਂ ਦਾ ਕਾਰਨ

 ਮਨੀਸ਼ਾ ਗੁਲਾਟੀ ਦਾ ਬਿਆਨ, ਮੋਬਾਇਲ ਦੀ ਵਰਤੋਂ ਤੇ ਨਸ਼ਾ ਬਣ ਰਿਹਾ ਪਤੀ-ਪਤਨੀ ‘ਚ ਦੂਰੀਆਂ ਦਾ ਕਾਰਨ

ਪੁਲਿਸ ਲਾਈਨ ਵਿੱਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਲੋਕ ਅਦਾਲਤ ਡੀਸੀਪੀ ਸੌਂਮਿਆ ਮਿਸ਼ਰਾ ਦੀ ਪ੍ਰਧਾਨਗੀ ਵਿੱਚ ਲਗਾਈ ਗਈ। ਇਸ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਪੁਲਿਸ ਲਾਈਨ ਪੁੱਜਣ ਤੇ ਸੌਮਿਆ ਮਿਸ਼ਰਾ, ਥਾਣਾ ਵੂਮੈਨ ਸੈੱਲ ਦੇ ਏਸੀਪੀ ਗੋਪਾਲ ਸਿੰਘ, ਇੰਸਪੈਕਟਰ ਸੁਖਪਾਲ ਕੌਰ ਅਤੇ ਪੁਲਿਸ ਅਫ਼ਸਰਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ।

PunjabKesari

ਲੋਕ ਅਦਾਲਤ ਦੌਰਾਨ ਮਨੀਸ਼ਾ ਗੁਲਾਟੀ ਨੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਅਤੇ ਉਹਨਾਂ ਦੇ ਸਹੁਰੇ ਵਾਲਿਆਂ ਨਾ ਗੱਲਬਾਤ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਜਿਸ ਵਿੱਚ ਝਗੜਿਆਂ ਮੁੱਖ ਕਾਰਨ ਕੁੜੀਆਂ-ਮੁੰਡੇ ਅਤੇ ਪਰਿਵਾਰਾਂ ਵਿੱਚ ਈਗੋ, ਨਸ਼ਾ, ਮੋਬਾਇਲ ਅਤੇ ਹੋਰ ਚੀਜ਼ਾਂ ਸ਼ਾਮਲ ਹਨ।

ਉਹਨਾਂ ਕਿਹਾ ਕਿ ਜਿਹੜੇ ਪੀੜਤ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਜਾਂ ਸੌਮਿਆ ਮਿਸ਼ਰਾ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਨੇ ਪੀੜਤ ਔਰਤਾਂ ਦੇ ਸਹੁਰੇ ਵਾਲਿਆਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਦਾ ਹੱਲ ਕੀਤਾ। ਗੁਲਾਟੀ ਨੇ ਦੱਸਿਆ ਕਿ ਇਸ ਸਾਲ ਪੁਲਿਸ ਨੇ ਚਾਰ ਹਜ਼ਾਰ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਹੈ।

Leave a Reply

Your email address will not be published.