ਮਾਨਸਾ ਦੇ ਪਿੰਡ ਕੁਸਲਾ ਦਾ ਨੌਜਵਾਨ ਨਿਰਮਲ ਸਿੰਘ ਜੋ ਕਾਰਗਿਲ ਦੀ ਜੰ ਗ ਵਿੱਚ ਸ਼ ਹੀ ਦੀ ਪਾ ਗਿਆ ਸੀ। ਅੱਜ ਉਸ ਦੇ ਘਰ ਉਸਦੀ 80 ਸਾਲਾ ਮਾਤਾ ਜੰਗੀਰ ਕੌਰ ਨਰਕ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹੈ। ਸ਼ ਹੀ ਦ ਨਿਰਮਲ ਸਿੰਘ, ਜੋ 1999 ਵਿਚ ਦੁ ਸ਼ ਮ ਣ ਦੇਸ਼ ਨਾਲ ਲੋ ਹਾ ਲੈਂਦਿਆਂ ਸ਼ ਹੀ ਦੀ ਦਾ ਜਾਮ ਪੀ ਗਿਆ ਸੀ । ਸ਼ਹੀਦ ਦੀ ਮਾਤਾ ਜ਼ਿੰਦਗੀ ਦੇ ਆਖਰੀ ਪੜਾਅ ਵਿਚ ਦੋ ਵਕਤ ਦੀ ਰੋਟੀ ਲਈ ਮਜ਼ਦੂਰੀ ਕਰਨ ਦੇ ਲਈ ਮਨਰੇਗਾ ਵਿੱਚ ਜਾਂਦੀ ਹੈ। ਜ਼ਿੰਦਗੀ ਦਾ ਭਾਰ ਚੁੱਕਣ ਲਈ ਉਹ ਰੋਜ਼ਾਨਾ ਭਾਰੀ ਟੋਕਰੀਆਂ ਚੁੱਕਦੀ ਹੈ ਪਰ ਮਾਤਾ ਦਾ ਭਾਰ ਚੁੱਕਣ ਵਾਲਾ ਕੋਈ ਨਹੀਂ।
ਮਾਤਾ ਜਗੀਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਦੇਸ਼ ਲਈ ਜਾ ਨ ਵਾਰ ਗਿਆ ਪ੍ਰੰਤੂ ਅੱਜ ਉਹ ਇੰਨੀ ਦੁਖੀ ਅਤੇ ਲਾਚਾਰ ਹੈ ਕੇ ਦੋ ਵਕਤ ਦੀ ਰੋਟੀ ਲਈ ਉਸ ਨੂੰ ਬੁਢਾਪੇ ਵਿੱਚ ਦਿਹਾੜੀ ਕਰਨੀ ਪੈ ਰਹੀ ਹੈ। ਮਾਤਾ ਨੇ ਦੱਸਿਆ ਹੈ ਕਿ ਉਸ ਦਾ ਘਰ ਬਹੁਤ ਨੀਵਾਂ ਹੈ ਜਿਸ ਨਾਲ ਉਸਨੂੰ ਰੋਜਾਨਾ ਆਉਣ ਜਾਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ। ਮਾਤਾ ਜੰਗੀਰ ਕੌਰ ਨੇ ਦੁੱਖੀ ਹਿਰਦੇ ਲਈ ਦੱਸਿਆ ਹੈ ਕਿ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਉਸ ਨੂੰ ਮੌ ਤ ਤੋਂ ਵੀ ਬਦਤਰ ਦਿਨ
ਵੇਖਣੇ ਪੈ ਰਹੇ ਹਨ ਜੇਕਰ ਉਸ ਨੂੰ ਪਹਿਲਾਂ ਪਤਾ ਹੁੰਦਾ ਕਿ ਉਸ ਨਾਲ ਅਜਿਹਾ ਹੋਣਾ ਹੈ ਤਾਂ ਉਹ ਆਪਣੇ ਪੁੱਤਰ ਨੂੰ ਕਦੇ ਫੌਜ ਵਿਚ ਨਾ ਭਰਤੀ ਕਰਵਾਉਦੀ। ਇਸ ਮੌਕੇ ਪਿੰਡ ਕੁਸਲ ਦੇ ਸਰਪੰਚ ਮਨਜੀਤ ਸਿੰਘ ਦੱਸਦੇ ਹਨ ਕਿ ਸਰਕਾਰ ਨੇ ਸ਼ ਹੀ ਦ ਦੇ ਨਾਂ ਤੇ ਕੋਈ ਯਾਦਗਾਰ ਨਹੀਂ ਬਣਾਈ। ਪਿੰਡ ਵਿੱਚ ਜੋ ਸ਼ ਹੀ ਦ ਸਮਾਰਕ ਬਣਿਆ ਹੈ ਉਹ ਵੀ ਇੱਕ ਪ੍ਰਾਈਵੇਟ ਸੰਸਥਾ ਨੇ ਬਣਾਇਆ ਹੈ।ਸਕੂਲ ਦੇ ਬੋਰਡ ਤੇ ਸ਼ਹੀਦ ਦਾ ਨਾਮ ਲਿਖ ਦਿੱਤਾ ਪ੍ਰੰਤੂ ਕਾਗਜ਼ਾਂ ਵਿੱਚ ਇਸ ਨੂੰ ਮਾਨਤਾ ਨਹੀਂ ਦਿੱਤੀ। ਪੰਚਾਇਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੀ ਸ਼ਹੀਦ ਦੀ ਬਿਰਧ ਮਾਤਾ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਤੇ ਉਸ ਨੂੰ ਉਸ ਦੀ ਕਿਸਮਤ ਤੇ ਨਾ ਛੱਡਿਆ ਜਾਵੇ ਸਰਕਾਰ ਉਸ ਦੇ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਜ਼ਰੂਰ ਕਰੇ।
