Business

ਮਨਪ੍ਰੀਤ ਬਾਦਲ ਨੇ ਪੰਜਾਬ ਬਜਟ ਨੂੰ ਦਿੱਤਾ ਆਖਰੀ ਰੂਪ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ ਸ਼ੁਰੂ ਹੋਇਆ ਸੀ। ਬਜਟ ਦੌਰਾਨ ਹੰਗਾਮਾ ਵੀ ਬਹੁਤ ਹੋਇਆ। 1 ਮਾਰਚ ਨੂੰ ਬਜਟ ਇਜਲਾਸ ਦੌਰਾਨ ਰਾਜਪਾਲ ਦਾ ਭਾਸ਼ਣ ਹੋਇਆ ਸੀ ਜਿਸ ਤੋਂ ਬਾਅਦ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸਦਨ ਦੇ ਮੈਂਬਰਾਂ ਵੱਲੋਂ ਵੱਖ ਵੱਖ ਮੁੱਦਿਆਂ ਤੇ ਪ੍ਰਸ਼ਨਕਾਲ ਹੁੰਦੇ ਰਹੇ ਅਤੇ ਇਸ ਦੌਰਾਨ ਕਈ ਵਾਰ ਹੰਗਾਮਾ ਵੀ ਹੋਇਆ। ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ 2021-22 ਦੇ ਰਾਜ ਬਜਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

Punjab Budget Session 2021: Speaker suspends all Akali Dal MLAs for entire  session after ruckus in Assembly - The Financial Express

ਮਨਪ੍ਰੀਤ ਅਪਣੀ ਸਰਕਾਰੀ ਰਿਹਾਇਸ਼ ’ਤੇ ਬਜਟ ਨੂੰ ਲੈ ਕੇ ਪਹਿਲਾਂ ਅਧਿਕਾਰੀਆਂ ਨਾਲ ਚਰਚਾ ਕਰਦੇ ਰਹੇ ਅਤੇ ਬਾਅਦ ਵਿੱਚ ਉਹਨਾਂ ਨੇ ਖੁਦ ਬਜਟ ਨੂੰ ਲੈ ਕੇ ਆਰਥਿਕ ਹਾਲਾਤ ਦਾ ਅਧਿਐਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਤਿਮ ਬਜਟ ਸੋਮਵਾਰ 8 ਮਾਰਚ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਪੇਸ਼ ਕੀਤੇ ਗਏ ਬਜਟ ਦੀ ਆਰਥਿਕ ਮਾਹਰਾਂ ਨੇ ਪ੍ਰਸ਼ੰਸ਼ਾ ਕੀਤੀ ਸੀ ਪਰ ਪਿਛਲੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਕੁਝ ਦਿਨ ਬਾਅਦ ਹੀ ਕੋਰੋਨਾ ਮਹਾਂਮਾਰੀ ਫੈਲ ਗਈ ਸੀ ਜਿਸ ਕਾਰਨ ਰਾਜ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਉਣਾ ਪਿਆ ਸੀ। ਕਰਫਿਊ ਲਗਾਉਣ ਕਾਰਨ ਪੰਜਾਬ ਦਾ ਕਾਰੋਬਾਰ ਠੱਪ ਹੋ ਗਿਆ ਸੀ ਅਤੇ ਆਰਥਿਕ ਹਾਲਤ ਬਹੁਤ ਵਿਗੜ ਗਈ ਸੀ।

Click to comment

Leave a Reply

Your email address will not be published. Required fields are marked *

Most Popular

To Top