News

ਮਨਦੀਪ ਮੰਨਾ ਨੇ ਕੈਪਟਨ, ਨਵਜੋਤ ਸਿੱਧੂ ਅਤੇ ਬਾਦਲਾਂ ‘ਤੇ ਮਿਲੀਭੁਗਤ ਦੇ ਲਾਏ ਇਲਜ਼ਾਮ

ਬੇਅਦਬੀ ਮਾਮਲੇ ਨੂੰ ਲੈ ਕੇ ਹੁਣ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਸਾਧ ਰਹੇ ਹਨ ਅਤੇ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਬਾਦਲਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਾਏ ਜਾ ਰਹੇ ਹਨ। ਅਜਿਹੇ ‘ਚ ਅੱਜ ਅੰਮ੍ਰਿਤਸਰ ‘ਚ ਇਮਪਰੂਵਮੈਂਟ ਟਰੱਸਟ ਦੇ ਦਫਤਰ ‘ਚ ਨਵਜੋਤ ਸਿੱਧੂ ਦੇ ਕੇਸ ‘ਚ ਵਿਜੀਲੈਂਸ ਅਫ਼ਸਰ ਰੇਡ ਕਰਨ ਪਹੁੰਚੇ ਜਿੱਥੇ ਸਮਾਜ ਸੇਵੀ ਮਨਦੀਪ ਮੰਨਾ ਨੇ ਵਿਜੀਲੈਂਸ ਅਫ਼ਸਰਾਂ ਨੂੰ ਅਜਿਹੇ ਸਵਾਲ ਕੀਤੇ ਕਿ ਉਹਨਾਂ ਨੂੰ ਮਜ਼ਬੂਰ ਹੋ ਕਿ ਦਫ਼ਤਰ ‘ਚੋਂ ਭੱਜਣਾ ਪੈ ਗਿਆ।

ਸਮਾਜ ਸੇਵੀ ਮਨਦੀਪ ਮੰਨਾ ਨੇ ਇਲਜ਼ਾਮ ਲਾਇਆ ਕਿ ਜਦੋਂ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬੋਲਦੇ ਨੇ ਤਾਂ ਉਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦੇ ਕੇਸ ‘ਚ ਵਿਜੀਲੈਂਸ ਅਫ਼ਸਰਾਂ ਨੂੰ ਦਫ਼ਤਰ ਭੇਜ ਕੇ ਰੇਡ ਪਵਾਈ ਜਾਂਦੀ ਹੈ। ਮਨਦੀਪ ਮੰਨਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦਿਆ ਕਿਹਾ ਕਿ ਉਹਨਾਂ ਕੋਲੋ ਨਵਜੋਤ ਸਿੱਧੂ ਖਿਲਾਫ਼ ਸਾਰੇ ਸਬੂਤ ਪਏ ਨੇ ਜੇ ਕੈਪਟਨ ਅਮਰਿੰਦਰ ਸਿੰਘ ‘ਚ ਹਿੰਮਤ ਹੈ ਤਾਂ ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਕਰ ਕੇ ਦਿਖਾਉਣ।

ਦੱਸ ਦਈਏ ਕਿ ਮਨਦੀਪ ਮੰਨਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਈਵ ਹੋ ਕਿ ਖੂਬ ਖਰ੍ਹੀਆਂ ਖਰ੍ਹੀਆਂ ਸੁਣਾਈਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਵਿਜੀਲੈਂਸ ਦੇ ਅਫਸਰਾਂ ਨੂੰ ਕੈਪਟਨ ਅਮਰਿੰਸਰ ਸਿੰਘ ਦੇ ‘ਤੋਤੇ’ ਕਹਿ ਕੇ ਸੰਬੋਧਨ ਕੀਤਾ।

ਮਨਦੀਪ ਮੰਨਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੱਧੂ ‘ਤੇ ਕਾਰਵਾਈ ਕਰ ਕੇ ਦਿਖਾਉਣ ਲਈ ਚੈਲੰਜ ਕੀਤਾ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਮਨਦੀਪ ਮੰਨਾ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ।  

Click to comment

Leave a Reply

Your email address will not be published. Required fields are marked *

Most Popular

To Top