Business

ਮਨਜੀਤ ਜੀਕੇ ਨੇ ਕਰਤਾ ਵੱਡਾ ਧਮਾਕਾ, ਚੋਣਾਂ ’ਚ ਬਾਦਲਾਂ ਨਾਲ ਹੋਊ ਸਿੱਧੀ ਟੱਕਰ,ਢੀਂਡਸਾ ਵੀ ਲਾਊ ਦਿੱਲੀ ’ਚ ਪੱਕੇ ਡੇਰੇ?

ਦਿੱਲੀ ਗੁਰਦੁਆਰਾ ਚੋਣ ਕਮਿਸ਼ਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਕ ਟ ਦੇ ਨਿਯਮ 14 ਤਹਿਤ ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਨੂੰ ਨਿਰੋਲ ਧਾਰਮਿਕ ਪਾਰਟੀ ਦੇ ਤੌਰ ਉੱਤੇ ਮਾਨਤਾ ਦਿੰਦੇ ਹੋਏ ਕਿਤਾਬ ਚੋਣ ਨਿਸ਼ਾਨ ਦੇ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦਿੱਤੀ। ਫਰਵਰੀ 2021 ਵਿੱਚ ਪ੍ਰਸਤਾਵਿਤ ਕਮੇਟੀ ਚੋਣ ਨੂੰ ਲੈ ਕੇ ਪਾਰਟੀ ਦੇ ਏਜੰਡੇ ਅਤੇ ਗਠਜੋੜ ਦੀ ਸੰਭਾਵਨਾ ਉੱਤੇ ਵੀ ਜੀ.ਕੇ ਖੁੱਲ ਕੇ ਬੋਲੇ।

ਜੀ.ਕੇ ਨੇ ਕਿਹਾ ਕਿ ਪਾਰਟੀ ਦੀ ਮੁੱ ਢ ਲੀ ਵਿਚਾਰਧਾਰਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਮ ਰਿ ਆ ਦਾ ਨੂੰ ਸੰਭਾਲਦੇ ਹੋਏ ਪਾਰਟੀ ਦੀ ਟੈਗ ਲਾਇਨ “ਨੀਹਾਂ ਤੋਂ ਲੀਹਾਂ ਤੱਕ” ਉੱਤੇ ਪਹਿਰਾ ਦੇਣ ਦੀ ਹੈ। ਉਹਨਾਂ ਕਿਹਾ ਕਿ ਅਸੀਂ ਕਮੇਟੀ ਵਿੱਚ ਰਹਿੰਦੇ ਹੋਏ ਕੌਮ ਲਈ 6 ਸਾਲ ਵਿੱਚ ਜੋ ਕਾਰਜ ਕੀਤੇ, ਉਸ ਨੂੰ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ। ਮੈਨੂੰ ਝੂ ਠੇ ਇ ਲ ਜ਼ਾ ਮਾਂ ਵਿੱਚ ਫ ਸਾ ਕਰਕੇ ਸੰਗਤ ਦੇ ਵਿੱਚੋਂ ਗ਼ਾਇਬ ਕਰਨ ਦਾ ਤਰੀਕਾ ਇਸ ਲਈ ਚੁਣਿਆ ਗਿਆ ਸੀ, ਕਿਉਂਕਿ ਮੈਂ ਬਾਦਲਾਂ ਦੇ ਹਿਸਾਬ ਨਾਲ ਨਹੀਂ ਸਗੋਂ ਆਪਣੇ ਹਿਸਾਬ ਨਾਲ ਕੰਮ ਕਰਦਾ ਸੀ। ਜੀ.ਕੇ ਨੇ ਬਿਨਾਂ ਨਾਮ ਲਏ ਮੌਜੂਦਾ ਕਮੇਟੀ ਪ੍ਰਬੰਧਕਾਂ ਦੀ ਕਾਬਲੀਅਤ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹੀ ਕਾਰਨ ਹੈ ਕਿ

ਹੁਣ ਉਸ ਨੂੰ ਪ੍ਰਧਾਨ ਬਣਾਇਆ ਗਿਆ ਹੈ, ਜਿਸ ਦੀ ਡੇ ਰਾ ਸਿ ਰ ਸਾ ਨੂੰ ਮਾ ਫ਼ੀ ਦਿਵਾਉਣ ਤੋਂ ਜਥੇਦਾਰਾਂ ਨੂੰ ਧ ਮ ਕਾ ਉ ਣ ਤੱਕ ਵਿੱਚ ਅਹਿਮ ਭੂ ਮਿ ਕਾ ਦਾ ਖ਼ੁ ਲਾ ਸਾ ਸਾਹਮਣੇ ਆ ਚੁੱਕਿਆ ਹੈ ਅਤੇ ਜਨਰਲ ਸਕੱਤਰ ਉਸ ਨੂੰ ਬਣਾਇਆ ਗਿਆ ਹੈ, ਜਿਸ ਦੇ ਦਾਦਾ ਦੀਆਂ ਪੰਥ ਵਿ ਰੋ ਧੀ ਹਰਕਤਾਂ ਦੇ ਬਾਰੇ ਕਿਤਾਬਾਂ ਵਿੱਚੋਂ ਨਿੱਤ ਨਵੇਂ ਖ਼ੁਲਾਸੇ ਬਾਹਰ ਆ ਰਹੇ ਹਨ। ਜੀ.ਕੇ ਨੇ 2017 ਕਮੇਟੀ ਚੋਣ ਬਿਨਾਂ ਬਾਦਲਾਂ ਦੀ ਫ਼ੋਟੋ ਅਤੇ ਪ੍ਰਚਾਰ ਦੇ ਜਿੱਤੇ ਜਾਣ ਦੀ ਯਾਦ ਕਰਵਾਉਂਦੇ ਹੋਏ ਕਿਹਾ ਕਿ ਅੱਜ ਜੋ ਮੈਂਬਰ ਕਮੇਟੀ ਦੇ ਨਾਲ ਚੇਅਰਮੈਨੀ ਦੇ ਲਾਲਚ ਵਿੱਚ ਚਿਪਕੇ ਹਨ, ਉਨ੍ਹਾਂ ਨੂੰ ਸੰਗਤ ਨੇ ਇਸ ਗੱਲ ਲਈ ਫ਼ ਤ ਵਾ ਨਹੀਂ ਦਿੱਤਾ ਸੀ।

ਜੀ.ਕੇ ਨੇ ਕਿਤਾਬ ਚੋਣ ਨਿਸ਼ਾਨ ਦੀ ਗੱਲ ਕਰਦੇ ਹੋਏ ਕਿਤਾਬ ਨੂੰ ਸਿੱਖਿਆ, ਧਰਮ ਅਤੇ ਹੋਰ ਕੰਮਾਂ ਲਈ ਜ਼ਰੂਰੀ ਦੱਸਿਆ। ਜੀ.ਕੇ ਨੇ ਕਿਹਾ ਕਿ ਕਿਤਾਬ ਗਿਆਨ ਦਿੰਦੀ ਹੈ। ਕਿਸੇ ਵੀ ਕਾਰਜ ਨੂੰ ਕਰਨ ਲਈ ਕਿਤਾਬੀ ਗਿਆਨ ਸਾਰਿਆਂ ਲਈ ਜ਼ਰੂਰੀ ਹੈ। ਇਸ ਲਈ ਬਹੁਤ ਸੋਚ ਸਮਝ ਕਰ ਕੇ ਅਸੀਂ ਇਹ ਨਿਸ਼ਾਨ ਲਿਆ ਹੈ। ਇਹ ਸਾਡੇ ਭਵਿੱਖ ਦੇ ਏਜੰਡੇ ਵਿੱਚ ਸਿੱਖਿਆ ਨੂੰ ਸਭ ਤੋਂ ਅੱਗੇ ਰੱਖਣ ਦਾ ਪ੍ਰਤੀਕ ਹੈ। ਜੇਕਰ ਕਿਸੇ ਨੇ ਧਰਮ ਦਾ ਗਿਆਨ ਵੀ ਲੈਣਾ ਹੈ,

ਤਾਂ ਵੀ ਉਸ ਨੂੰ ਧਾਰਮਿਕ ਪੁਸਤਕ ਅਤੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਜ਼ਰੂਰੀ ਹੈ। ਸਿੱਖ ਦਾ ਮਤਲਬ ਹੀ ਸਿੱਖਣਾ ਹੁੰਦਾ ਹੈ ਅਤੇ ਸਿੱਖਣ ਲਈ ਕਿਤਾਬ ਜ਼ਰੂਰੀ ਹੈ। ਇੱਕ ਸਵਾਲ ਦਾ ਜਵਾਬ ਜੀ.ਕੇ ਨੇ ਸਾਫ਼ ਕਿਹਾ ਕਿ ਬਾਦਲ ਵਿਰੋਧੀਆਂ ਨਾਲ ਗੰਢ-ਜੋੜ ਲਈ ਸਾਡੇ ਵਿਚਾਰ ਖੁੱਲੇ ਜ਼ਰੂਰ ਹੈ ਪਰ ਅਸੀਂ ਤਿਆਰੀ ਸਾਰੀਆਂ 46 ਸੀਟਾਂ ਉੱਤੇ ਲੜਨ ਦੀ ਕਰ ਰਹੇ ਹਾਂ। ਹਾਲਾਂਕਿ ‘ਬਾਦਲ ਨਹੀਂ ਬਦਲਾਓ’ ਵੀ ਸਾਡੇ ਏਜੰਡੇ ਦਾ ਹਿੱਸਾ ਹੈ, ਇਸ ਲਈ ਗਠਜੋੜ ਦੇ ਵਿਚਾਰ ਨੂੰ ਨਜ਼ਰਅੰਦਾਜ਼ ਕਰ ਕੇ ਅਸੀਂ ਨਹੀਂ ਚੱਲ ਰਹੇ ਹਾਂ।

Click to comment

Leave a Reply

Your email address will not be published.

Most Popular

To Top