ਮਨਜਿੰਦਰ ਸਿੰਘ ਸਿਰਸਾ ਨੇ ਕੰਗਨਾ ਰਣੌਤ ਖਿਲਾਫ਼ ਕਰਵਾਈ ਸ਼ਿਕਾਇਤ ਦਰਜ
By
Posted on

ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਡੀ.ਐੱਸ.ਜੀ.ਐੱਮ.ਸੀ.ਦਾ ਵਫ਼ਦ ਮੁੰਬਈ ਪਹੁੰਚ ਗਿਆ ਹੈ ਜਿੱਥੇ ਅਦਾਕਾਰਾ ਕੰਗਨਾ ਰਣੌਤ ਦੀ ਨਫ਼ਰਤ ਭਰੀ ਫ਼ਿਰਕੂ ਟਿੱਪਣੀ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਮਨਜਿੰਦਰ ਸਿਰਸਾ ਨੇ ਕਿਹਾ ਕਿ, ਸਾਡੇ ਵਫ਼ਦ ਨੇ ਕੰਗਨਾ ਰਣੌਤ ਖਿਲਾਫ ਕਾਨੂੰਨੀ ਕਾਰਵਾਈ ਬਾਰੇ ਚਰਚਾ ਕਰਨ ਲਈ ਸੰਦੀਪ ਪੀ ਕਾਰਨਿਕ ਜੀ, ਵਧੀਕ ਪੁਲਿਸ ਕਮਿਸ਼ਨ, ਪੱਛਮੀ ਖੇਤਰ, ਮੁੰਬਈ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਉਹ ਪੁਲਿਸ ਕਮਿਸ਼ਨਰ, ਮੁੰਬਈ ਅਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੂੰ ਵੀ ਮਿਲਣਗੇ ਤਾਂ ਜੋ ਉਸ ਦੇ ਖਿਲਾਫ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਹਨਾਂ ਮੰਗ ਕੀਤੀ ਕਿ, ਕਿਸਾਨਾਂ ਅਤੇ ਸਿੱਖ ਭਾਈਚਾਰੇ ਵਿਰੁੱਧ ਜ਼ਹਿਰ ਉਗਲਣ ਲਈ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
