ਮਠਿਆਈ ਦੇ ਡੱਬੇ ’ਚ ਲਕੋ ਕੇ ਰੱਖੇ ਸੀ 54 ਲੱਖ ਦੇ ਵਿਦੇਸ਼ੀ ਨੋਟ! ਸੀਆਈਐੱਸਐੱਫ ਦੀ ਜਾਂਚ ’ਚ ਹੋਇਆ ਖ਼ੁਲਾਸਾ

 ਮਠਿਆਈ ਦੇ ਡੱਬੇ ’ਚ ਲਕੋ ਕੇ ਰੱਖੇ ਸੀ 54 ਲੱਖ ਦੇ ਵਿਦੇਸ਼ੀ ਨੋਟ! ਸੀਆਈਐੱਸਐੱਫ ਦੀ ਜਾਂਚ ’ਚ ਹੋਇਆ ਖ਼ੁਲਾਸਾ

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਸੀਆਈਐੱਸਐੱਫ ਦੀ ਟੀਮ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਟੀਮ ਨੇ ਇੱਕ ਸਮੱਗਲਰ ਨੂੰ ਰੰਗੇਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਬਹੁਤ ਹੀ ਚਲਾਕੀ ਨਾਲ ਲੱਖਾਂ ਵਿਦੇਸ਼ੀ ਰੁਪਏ ਦੇਸ਼ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਵਿੱਚ ਸੀ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਸੀਆਈਐੱਸਐੱਫ ਦੀ ਟੀਮ ਨੇ ਇੱਕ ਭਾਰਤੀ ਯਾਤਰੀ ਨੂੰ ਫੜਿਆ ਹੈ, ਜਿਸ ਕੋਲੋਂ 54 ਲੱਖ ਰੁਪਏ ਦਾ ਸਾਊਦੀ ਰਿਆਲ ਬਰਾਮਦ ਕੀਤੀ ਗਈ।

ਯਾਤਰੀ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਇਹ ਸਪਾਇਸ ਜੈਟ ਦੀ ਫਲਾਇਟ ਨੰਬਰ SG-011 ’ਚ ਦੁਬਈ ਜਾਣ ਵਾਲਾ ਸੀ। ਸੀਆਈਐੱਸਐੱਫ ਦੇ ਬੁਲਾਰੇ ਦੇ ਦੱਸਣ ਮੁਤਾਬਕ ਸੀਆਈਐੱਸਐੱਫ ਦੀ ਟੀਮ ਦੀ ਨਜ਼ਰ ਟਰਮੀਨਲ 3 ਦੇ ਚੈੱਕ-ਇਨ ਏਰੀਆ ’ਤੇ ਖੜੇ ਇੱਕ ਹਵਾਈ ਯਾਤਰੀ ’ਤੇ ਪਈ। ਸ਼ੱਕ ਹੋਣ ’ਤੇ ਉਸ ਦੇ ਸਾਮਾਨ ਦੀ ਜਾਂਚ ਕਰਨ ਲਈ ਉਸ ਨੂੰ ਰੈਂਡਮ ਚੈਕਿੰਗ ਪੁਆਇੰਟ ਵੱਲ ਮੋੜ ਦਿੱਤਾ ਗਿਆ।

ਐਕਸ-ਰੇ ਮਸ਼ੀਨ ਨਾਲ ਕੀਤੀ ਗਈ ਜਾਂਚ ਦੌਰਾਨ ਉਸ ਦੇ ਬੈਗ ਦੇ ਵਿੱਚ ਰੱਖੇ ਕੁੱਝ ਸਾਮਾਨ ’ਚ ਲਕੋ ਕੇ ਰੱਖੀ ਕਰੰਸੀ ਦੀਆਂ ਕੁੱਝ ਸ਼ੱਕੀ ਤਸਵੀਰਾਂ ਪਾਈਆਂ ਗਈਆਂ। ਇਸ ਦੀ ਜਾਣਕਾਰੀ ਸੀਐਈਐੱਸਐੱਫ ਅਤੇ ਕਸਟਮ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਉਸ ਨੂੰ ਚੈਕਿੰਗ ਲਈ ਭੇਜਿਆ ਗਿਆ।

ਇਸ ਤੋਂ ਬਾਅਦ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ, ਜਿਸ ’ਚ ਢਾਈ ਲੱਖ ਸਾਊਦੀ ਰਿਆਲ ਬਰਾਮਦ ਹੋਏ। ਭਾਰਤੀ ਰੁਪਏ ’ਚ ਉਸ ਦੀ ਕੀਮਤ 54 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਛਗਿੱਛ ਦੌਰਾਨ ਵਿਅਕਤੀ ਕੋਲ ਕਰੰਸੀ ਸੰਬੰਧੀ ਕੋਈ ਵੀ ਵੈਲਿਡ ਡਾਕੂਮੈਂਟ ਨਹੀਂ ਮਿਲਿਆ, ਜਿਸ ’ਤੇ ਸੀਐਈਐੱਸਐੱਫ ਨੇ ਬਰਾਮਦ ਕਰੰਸੀ ਨੂੰ ਜ਼ਬਤ ਕਰ ਕੇ ਯਾਤਰੀ ਨੂੰ ਕਸਟਮ ਦੇ ਹਵਾਲੇ ਕਰ ਦਿੱਤਾ ਹੈ।

Leave a Reply

Your email address will not be published.