News

ਮਜੀਠੀਆ ਨੇ ਐਸਆਈਟੀ ਦੀ ਪੁੱਛਗਿੱਛ ਖਤਮ ਤੋਂ ਬਾਅਦ ਕੀਤੇ ਵੱਡੇ ਖੁਲਾਸੇ

ਬਿਕਰਮ ਸਿੰਘ ਮਜੀਠੀਆ ਕੋਲੋਂ ਐਸਆਈਟੀ ਦੀ ਪੁੱਛਗਿੱਛ ਖਤਮ ਹੋ ਗਈ ਹੈ। ਇਸ ਤੋਂ ਬਾਅਦ ਮਜੀਠੀਆ ਨੇ ਸਟੇਟ ਕ੍ਰਾਈਮ ਦੇ ਥਾਣੇ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਰੂ-ਬ-ਰੂ ਹੋ ਕੇ ਦੱਸਿਆ ਕਿ ਉਹਨਾਂ ਵੱਲੋਂ ਸਿੱਟ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਹਾਈਕੋਰਟ ਦੇ ਹੁਕਮਾਂ ਮੁਤਾਬਕ ਆਪਣਾ ਚੱਲ ਰਿਹਾ ਮੋਬਾਇਲ ਨੰਬਰ ਵੀ ਦਿੱਤਾ ਗਿਆ ਹੈ।

ਉਹਨਾਂ ਨੇ ਇਸ ਮੁਕੱਦਮੇ ਨੂੰ ਰਾਜਨੀਤੀ ਨਾਲ ਜੋੜਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ, ਡਿਪਟੀ ਸੀਐਮ, ਸੁੱਖੀ ਰੰਧਾਵਾ ਅਤੇ ਹੋਰਨਾਂ ਵੱਲੋਂ ਡੀਜੀਪੀ ਰਹੇ ਚਟੋਪਾਧਿਆਏ ਦੇ ਨਾਲ ਮਿਲ ਕੇ ਚੁੱਪ ਹੀ ਐਫਆਈਆਰ ਦਰਜ ਕਰਾਈ ਗਈ ਹੈ, ਜਦੋਂਕਿ ਡਰੱਗਜ਼ ਮਾਮਲਾ 2019 ਵਿੱਚ ਖ਼ਤਮ ਹੋ ਗਿਆ ਸੀ ਅਤੇ ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਅਤੇ ਬੇਦੋਸ਼ਿਆਂ ਨੂੰ ਬਰੀ ਕਰ ਦਿੱਤਾ ਗਿਆ ਸੀ।

ਉਹਨਾਂ ਸਿੱਧੂ ਤੇ ਇਲਜ਼ਾਮ ਲਾਇਆ ਕਿ ਸਿੱਧੂ ਨੇ ਹੀ ਸਿਧਾਰਥ ਚਟੋਪਾਧਿਆਏ ਨੂੰ ਉਹਨਾਂ ਨੇ ਨਿਯੁਕਤ ਕਰਵਾਇਆ ਸੀ, ਤੇ ਏਜੀ ਨੂੰ ਵੀ ਉਹਨਾਂ ਨੇ ਬਦਲਣ ਦੀ ਮੰਗ ਕੀਤੀ ਸੀ। ਮਜੀਠੀਆ ਨੇ ਮੰਗ ਕੀਤੀ ਕਿ ਉਹਨਾਂ ਖਿਲਾਫ਼ ਦਿੱਤੇ ਜਾ ਰਹੇ ਸਾਰੇ ਬਿਆਨਾਂ ਤੇ ਵੀ ਐਸਆਈਟੀ ਜਾਂਚ ਕਰੇ।

Click to comment

Leave a Reply

Your email address will not be published.

Most Popular

To Top