News

ਮਜੀਠੀਆ ਨੇ ਈਡੀ ਰੇਡ ਮਾਮਲੇ ‘ਚ ਮੁੱਖ ਮੰਤਰੀ ਚੰਨੀ ਖਿਲਾਫ਼ ਸਬੂਤਾਂ ਸਣੇ ਕੀਤੇ ਵੱਡੇ ਖੁਲਾਸੇ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਚੰਨੀ ‘ਤੇ ਸ਼ਬਦੀ ਹਮਲੇ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ ਹੈ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਕੋਲੋਂ ਈ. ਡੀ. ਨੂੰ ਕਰੀਬ 10 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਅਤੇ ਕਾਂਗਰਸ ਪਾਰਟੀ ਇਹ ਦੱਸੇ ਕਿ ਉਹ ਹਨੀ ‘ਤੇ ਇੰਨੀ ਮਿਹਰਬਾਨੀ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਫੈਲਾਇਆ ਹੈ। ਮਜੀਠੀਆ ਨੇ ਇਸ ਮੌਕੇ ਕਈ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ‘ਚ ਹਰ ਸਰਕਾਰੀ ਪ੍ਰੋਗਰਾਮ ‘ਚ ਮੁੱਖ ਮੰਤਰੀ ਚੰਨੀ ਅਤੇ ਹੋਰ ਵੱਡੇ ਮੰਤਰੀਆਂ ਨਾਲ ਭੁਪਿੰਦਰ ਸਿੰਘ ਹਨੀ ਦਿਖਾਈ ਦੇ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਭੁਪਿੰਦਰ ਸਿੰਘ ਹਨੀ ਮੁੱਖ ਮੰਤਰੀ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰ ਰਿਹਾ ਹੈ, ਜਦੋਂ ਕਿ ਉਸ ਦਾ ਕੋਈ ਵੀ ਰੁਤਬਾ ਨਹੀਂ ਹੈ।ਮਜੀਠੀਆ ਨੇ ਕਿਹਾ ਕਿ ਭੁਪਿੰਦਰ ਸਿੰਘ ਨੂੰ ਸਰਕਾਰੀ ਸੁਰੱਖਿਆ ਮਿਲੀ ਹੋਈ ਹੈ ਅਤੇ ਹੁਣ ਇਸ ਮਾਮਲੇ ‘ਚ ਨਵਜੋਤ ਸਿੱਧੂ ਵੀ ਚੁੱਪੀ ਧਾਰੀ ਬੈਠੇ ਹਨ।

ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦੀ ਛਾਪੇਮਾਰੀ ਹੋਈ ਜਿਸ ਦੌਰਾਨ 10 ਕਰੋੜ ਬਰਾਮਦ ਹੋਇਆ ਇਸ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਲਗਾਤਾਰ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨੇ ਸਾਧ ਰਹੀਆਂ ਹਨ।

Click to comment

Leave a Reply

Your email address will not be published.

Most Popular

To Top