ਮਜੀਠੀਆ ਦਾ ਬਿਆਨ, ਕੋਈ ਪੰਜਾਬੀ ਖਾਲਿਸਤਾਨ ਨਹੀਂ ਚਾਹੁੰਦਾ, ਬੀਬੀ ਜਗੀਰ ਕੌਰ ਬਾਰੇ ਵੀ ਆਖੀ ਵੱਡੀ ਗੱਲ  

 ਮਜੀਠੀਆ ਦਾ ਬਿਆਨ, ਕੋਈ ਪੰਜਾਬੀ ਖਾਲਿਸਤਾਨ ਨਹੀਂ ਚਾਹੁੰਦਾ, ਬੀਬੀ ਜਗੀਰ ਕੌਰ ਬਾਰੇ ਵੀ ਆਖੀ ਵੱਡੀ ਗੱਲ  

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ਼ਾਰਿਆਂ ਵਿੱਚ ਅੰਮ੍ਰਿਤਪਾਲ ਤੇ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ, ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਮਜੀਠੀਆ ਨੇ ਕਿਹਾ ਕਿ, ਮੁੱਖ ਮੰਤਰੀ ਹਾਲੇ ਵੀ ਨੀਂਦ ਵਿੱਚੋਂ ਉੱਠੇ ਤੇ ਪੰਜਾਬ ਦੇ ਉਲਟ ਬੋਲਣ ਵਾਲਿਆਂ ਖਿਲਾਫ਼ ਕਾਰਵਾਈ ਕਰੇ।

SGPC decides not to invite PM Modi over his 'anti-farmer' stand - The  Statesman

ਉਧਰ ਬੀਬੀ ਜਗੀਰ ਕੌਰ ‘ਤੇ ਤੰਜ਼ ਕੱਸਦੇ ਹੋਏ ਮਜੀਠੀਆ ਨੇ ਕਿਹਾ ਕਿ “ਜੇ ਸੇਵਾ ਕਰਨੀ ਹੀ ਹੈ ਤਾਂ ਸਵੇਰੇ ਸਾਡੇ ਨਾਲ ਚੱਲਣ ਤੇ ਜੋੜਿਆਂ ਦੀ ਸੇਵਾ ਕਰਨ। ਪਰ ਬੀਬੀ ਸੇਵਾ ਨਹੀਂ ਮੇਵਾ ਭਾਲਦੀ, ਇਹ ਸੇਵਾ ਕਰਮਾਂ ਨਾਲ ਮਿਲਦੀ ਹੈ।” ਉਹਨਾਂ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਦਾ ਸਖ਼ਤ ਵਿਰੋਧ ਕਰਦੇ ਹਨ। ਉਹ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਗੇ।

ਉਹ ਪੰਜਾਬ ਦੇ ਲੋਕਾਂ ਨਾਲ ਖੜੇ ਹਨ, ਉਹ ਚਾਹੇ ਹਿੰਦੂ, ਮੁਸਲਮਾਨ, ਈਸਾਈ ਕੋਈ ਵੀ ਧਰਮ ਦਾ ਹੋਵੇ। ਖ਼ਾਲਿਸਤਾਨ ਨੂੰ ਲੈ ਕੇ ਉਹਨਾਂ ਕਿਹਾ ਕਿ ਲੋਕਾਂ ਦੀ ਸਹਿਮਤੀ ਨਾਲ ਹੀ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦਾ ਫ਼ੈਸਲਾ ਹੋਵੇਗਾ। ਕਿਸੇ ਇੱਕ ਦੇ ਕਹਿਣ ਤੇ ਪੰਜਾਬ ਦੇ ਹਿੱਸੇ ਨਹੀਂ ਕੀਤੇ ਜਾ ਸਕਦੇ।

Leave a Reply

Your email address will not be published.