News

ਮਜ਼ਦੂਰ ਅਤੇ ਠੇਕੇਦਾਰ ਦੀ ਨਿਕਲੀ ਲਾਟਰੀ, ਹੋਏ ਮਾਲਾਮਾਲ

ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਕਹਾਵਤ ਇਕ ਮਜ਼ਦੂਰ ਅਤੇ ਇਕ ਠੇਕੇਕਾਰ ’ਤੇ ਬਿਲਕੁੱਲ ਸਹੀ ਢੁੱਕਦੀ ਹੈ। ਜੀ ਹਾਂ, ਮਜ਼ਦੂਰ ਅਤੇ ਠੇਕੇਦਾਰ ਨੇ 100 ਰੁਪਏ ਖਰਚ ਕੀਤੇ ਸਨ ਅਤੇ ਰਾਤੋ-ਰਾਤ ਕਰੋੜਪਤੀ ਬਣ ਗਏ। ਪੰਜਾਬ ਸੂਬੇ ਦੀ ਹਫ਼ਤਾਵਰੀ ਲਾਟਰੀ ਦੀ ਡਰਾਅ ਵਿੱਚ ਇਹਨਾਂ ਦੀ ਕਿਸਮਤ ਚਮਕੀ ਹੈ ਅਤੇ ਉਹਨਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।

Punjab Dear 200 Tuesday Weekly Lottery Result 13-4-2021 (8 PM) - Dear 200  Result [OUT*],Dear 2

ਪੰਜਾਬ ਸਟੇਟ ਵੀਕਲੀ ਲਾਟਰੀ ਵਿੱਚ ਪਠਾਨਕੋਟ ਦੇ ਅਖਰੋਟਾ ਪਿੰਡ ਦਾ ਮਜ਼ਦੂਰ ਬੋਧਰਾਜ ਅਤੇ ਰਾਜਪੁਰਾ ਦੇ ਠੇਕੇਦਾਰ ਟਿੰਕੂ ਕੁਮਾਰ ਨੇ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਬੁੱਧਵਾਰ ਨੂੰ ਲਾਟਰੀ ਡਰਾਅ ਕੱਢਿਆ ਗਿਆ ਸੀ ਪਰ ਦੋਵਾਂ ਨੂੰ ਸ਼ੁੱਕਰਵਾਰ ਨੂੰ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਕਾਲ ਕਰ ਕੇ ਇਨਾਮ ਜਿੱਤਣ ਦਾ ਖੁਲਾਸਾ ਕੀਤਾ। ਦੋਵਾਂ ਪਰਿਵਾਰਾਂ ਵਿੱਚ ਜਸ਼ਨ ਦਾ ਮਾਹੌਲ ਹੈ।

ਦਸ ਦਈਏ ਕਿ ਇਹਨਾਂ ਨੇ ਲਾਟਰੀ 14 ਅਪ੍ਰੈਲ ਨੂੰ ਲਾਈਟਾਂ ਵਾਲੇ ਚੌਂਕ ਤੋਂ 100 ਰੁਪਏ ਵਿੱਚ ਖਰੀਦੀ ਸੀ। ਲੁਧਿਆਣਾ ਵਿੱਚ ਡਰਾਅ ਜੱਜਾਂ ਦੀ ਨਿਗਰਾਨੀ ਹੇਠ ਕੱਢਿਆ ਗਿਆ ਜਿਸ ਵਿੱਚ ਬੋਧਰਾਜ ਦੀ ਲਾਟਰੀ ਨਿਕਲੀ ਹੈ। ਬੋਧਰਾਜ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਮਜ਼ਦੂਰ ਵਜੋਂ ਕੰਮ ਕਰ ਕੇ ਅਪਣੇ ਘਰ ਦਾ ਖਰਚਾ ਚਲਾ ਰਿਹਾ ਸੀ।

ਪਰ ਹੁਣ ਉਹ ਅਪਣੇ ਬੱਚਿਆਂ ਦੀ ਪੜ੍ਹਾਈ ਵੀ ਸਹੀ ਢੰਗ ਨਾਲ ਕਰਵਾ ਸਕੇਗਾ। ਦੂਜੇ ਪਾਸੇ ਰਾਜਪੁਰਾ ਵਿੱਚ ਠੇਕੇਦਾਰ ਦਾ ਕੰਮ ਕਰਨ ਵਾਲੇ ਟਿੰਕੂ ਕੁਮਾਰ ਨੇ ਇਨਾਮ ਦੀ ਰਾਸ਼ੀ ਇਕੱਠੀ ਕਰਨ ਲਈ ਟਿਕਟਾਂ ਅਤੇ ਲੋੜੀਂਦੇ ਦਸਤਾਵੇਜ਼ ਸਟੇਟ ਲਾਟਰੀ ਵਿਭਾਗ ਨੂੰ ਸੌਂਪ ਦਿੱਤੇ ਹਨ। ਟਿੰਕੂ ਪਿਛਲੇ 15-16 ਸਾਲਾਂ ਤੋਂ ਪੰਜਾਬ ਰਾਜ ਦੀ ਲਾਟਰੀ ਖਰੀਦ ਰਿਹਾ ਸੀ ਅਤੇ ਆਖਰਕਾਰ ਉਸ ਦੀ ਕਿਸਮਤ ਖੁੱਲ੍ਹ ਪਈ।

Click to comment

Leave a Reply

Your email address will not be published. Required fields are marked *

Most Popular

To Top