ਭੜਕਾਉ ਵੀਡੀਓ ਨੂੰ ਲੈ ਕੇ ਮੁਹੰਮਦ ਮੁਸਤਫ਼ਾ ਐਸਆਈਟੀ ਸਾਹਮਣੇ ਹੋਏ ਪੇਸ਼
By
Posted on

ਰਿਟਾਇਰਡ ਡੀਜੀਪੀ ਮੁਹੰਮਦ ਮੁਸਤਫ਼ਾ ਅੱਜ ਐਸਆਈਟੀ ਸਾਹਮਣੇ ਪੇਸ਼ ਹੋਏ ਹਨ। ਫਿਰਕੂ ਭਾਵਨਾਵਾਂ ਭੜਕਾਉਣ ਕਾਰਨ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਦਰਜ ਇੱਕ ਮੁਕੱਦਮੇ ਜਿਸ ਵਿੱਚ ਰਿਟਾਇਰਡ ਡੀਜੀਪੀ ਮੁਹੰਮਦ ਮਸਤਫ਼ਾ ਦੀ 21 ਜਨਵਰੀ ਨੂੰ ਵਾਇਰਲ ਹੋਈ ਵੀਡੀਓ ਚੰਡੀਗੜ੍ਹ ਸਥਿਤ ਜਾਂਚ ਏਜੰਸੀ ਸੀ ਐਫ ਐਲ ਨੂੰ ਸੌਂਪੀ ਸੀ, ਦੀ ਰਿਪੋਰਟ ਵਿੱਚ ਮੁਹੰਮਦ ਮੁਸਤਫ਼ਾ ਦੀ ਵਿਵਾਦਿਤ ਅਤੇ ਦੰਗੇ ਭੜਕਾਉਣ ਵਾਲੀ ਵੀਡੀਓ ਸਹੀ ਪਾਈ ਗਈ ਹੈ।

ਐਸਐਸਪੀ ਮਲੇਰਕੋਟਲਾ ਰਵਜੋਤ ਕੌਰ ਗਰੇਵਾਲ ਵੱਲੋਂ ਉਕਤ ਮਾਮਲੇ ਵਿੱਚ ਇੱਕ ਐਸਆਈਟੀ ਵੀ ਬਣਾਈ ਗਈ ਸੀ ਜਿਸ ਵੱਲੋਂ ਮੁਹੰਮਦ ਮੁਸਤਫ਼ਾ ਨੂੰ 21 ਫਰਵਰੀ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। 4 ਮੈਂਬਰੀ ਐਸਆਈਟੀ ਦੇ ਮੁਖੀ ਐਸਪੀਡੀ ਮਲੇਰਕੋਟਲਾ ਰਮਨੀਸ਼ ਚੌਧਰੀ ਹਨ।
ਟੀਮ ਵਿੱਚ ਉਹਨਾਂ ਤੋਂ ਇਲਾਵਾ ਡੀਐਸਪੀਡੀ ਸੌਰਭ ਜਿੰਦਲ, ਡੀਐਸਪੀ ਗੁਰਪ੍ਰੀਤ ਸਿੰਘ ਅਤੇ ਸੀਆਈਏ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਮੁਸਤਫ਼ਾ ਐਸਆਈਟੀ ਸਾਹਮਣੇ ਪੇਸ਼ ਹੋਏ ਅਤੇ ਉਹਨਾਂ ਤੋਂ ਜ਼ਰੂਰੀ ਪੁੱਛਗਿੱਛ ਕੀਤੀ ਗਈ।
