ਭ੍ਰਿਸ਼ਟਾਚਾਰ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਅਫਸਰਾਂ ਦੇ ਵੱਡੀ ਪੱਧਰ ‘ਤੇ ਤਬਾਦਲੇ

 ਭ੍ਰਿਸ਼ਟਾਚਾਰ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਅਫਸਰਾਂ ਦੇ ਵੱਡੀ ਪੱਧਰ ‘ਤੇ ਤਬਾਦਲੇ

ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਵਿੱਚ 61 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ਵਿਚੋਂ 26 ਅਧਿਕਾਰੀ ਮਿਲਖ ਵਿਭਾਗ ਨਾਲ ਸਬੰਧਤ ਹਨ। ਇਹ ਆਦੇਸ਼ ਯੂਟੀ ਦੇ ਸਕੱਤਰ ਨਿਤਿਕਾ ਪਵਾਰ ਨੇ ਜਾਰੀ ਕਰਦਿਆਂ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Govt orders transfer of 10 Police officers in J-K - Kashmir Dot Com

ਯੂਟੀ ਪ੍ਰਸ਼ਾਸਨ ਨੇ ਮਿਲਖ ਵਿਭਾਗ, ਜੰਗਲਾਤ ਵਿਭਾਗ, ਇੰਜਨੀਅਰਿੰਗ ਵਿਭਾਗ, ਸੈਕਟਰ-32 ਦੇ ਸਰਕਾਰੀ ਹਸਪਤਾਲ, ਜ਼ਿਲ੍ਹਾ ਸਿਹਤ ਸੇਵਾਵਾਂ, ਆਯੁਸ਼, ਸੀਟੀਯੂ, ਪੁਲਿਸ, ਕਾਰਪੋਰੇਟਿਵ ਸੁਸਾਇਟੀਜ਼, ਸਿੱਖਿਆ, ਯੂਟੀ ਸਕੱਤਰ, ਮਾਡਲ ਜੇਲ੍ਹ ਬੁੜ੍ਹੈਲ ਤੇ ਹੋਰਨਾਂ ਵਿਭਾਗਾਂ ਵਿੱਚ ਤਾਇਨਾਤ ਕਲਰਕ, ਜੂਨੀਅਰ ਸਹਾਇਕ,

ਸੀਨੀਅਰ ਸਹਾਇਕ ਤੇ ਐਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।  ਦੱਸ ਦਈਏ ਕਿ ਪਹਿਲਾਂ ਵੀ ਯੂਟੀ ਪ੍ਰਸ਼ਾਸਨ ਨੇ ਮਿਲਖ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਤੇ ਲੋਕਾਂ ਨੂੰ ਹੋਣ ਵਾਲੀ ਬੇਲੋੜੀ ਪ੍ਰੇਸ਼ਾਨੀ ਦਾ ਹੱਲ ਕੱਢਣ ਲਈ ਕੁਝ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ।

Leave a Reply

Your email address will not be published.