ਭੋਜਨ ਖਾਣ ਤੋਂ ਬਾਅਦ ਸਿਰਫ 100 ਕਦਮ ਚੱਲੋ, ਹੋਣਗੇ ਅਨੇਕ ਫ਼ਾਇਦੇ

ਭੋਜਨ ਖਾਣ ਤੋਂ ਬਾਅਦ ਜ਼ਿਆਦਾਤਰ ਲੋਕ ਜਾਂ ਤਾਂ ਆਪਣੇ ਦਫ਼ਤਰ ਦੇ ਕੰਮ ਵਿੱਚ ਜੁੱਟ ਜਾਂਦੇ ਹਨ ਜਾਂ ਫੇਰ ਸੌਣ ਨੂੰ ਤਰਜੀਹ ਦਿੰਦੇ ਹਨ। ਕੁਝ ਹੀ ਲੋਕ ਹਨ ਜੋ ਖਾਣੇ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਪਾਚਨ ਕਿਰਿਆ ਤੇਜ਼ੀ ਨਾਲ ਕੰਮ ਕਰੇ ਅਤੇ ਇਹ ਇੱਕ ਚੰਗੀ ਆਦਤ ਵੀ ਹੈ।
ਸਿਹਤਮੰਦ, ਕਿਰਿਆਸ਼ੀਲ ਅਤੇ ਫਿੱਟ ਰਹਿਣ ਲਈ, ਨਾ ਸਿਰਫ਼ “ਕੀ ਖਾਣਾ ਹੈ” ਵੱਲ ਧਿਆਨ ਦੇਣਾ ਜ਼ਰੂਰੀ ਹੈ, ਸਗੋਂ “ਖਾਣ ਤੋਂ ਬਾਅਦ ਕੀ ਕਰਨਾ ਹੈ” ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭੋਜਨ ਤੋਂ ਬਾਅਦ ਤੁਹਾਨੂੰ ਘੱਟੋ-ਘੱਟ 100 ਕਦਮ ਤੁਰਨਾ ਚਾਹੀਦਾ ਹੈ। 100 ਕਦਮ ਤੁਰਨ ਦੀ ਆਦਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਪਾਚਨ ਤੰਤਰ ਨੂੰ ਠੀਕ ਰੱਖਣ ਦਾ ਇਹ ਸਭ ਤੋਂ ਕਾਰਗਰ ਤਰੀਕਾ ਹੈ।
ਭੋਜਨ ਖਾਣ ਤੋਂ ਬਾਅਦ 100 ਕਦਮ ਤੁਰਨ ਦੇ ਹੁੰਦੇ ਨੇ ਇਹ ਫ਼ਾਇਦੇ
ਬਲੱਡ ਸ਼ੂਗਰ ਲੈਵਲ ਨੂੰ ਬਿਹਤਰ ਤਰੀਕੇ ਨਾਲ ਕੰਟਰੋਲ ਕਰਦਾ ਹੈ।
ਇਹ ਭੋਜਨ ਨੂੰ ਹਜ਼ਮ ਕਰਨ ‘ਚ ਮਦਦ ਕਰਦਾ ਹੈ।
ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦਾ ਹੈ
ਕੈਲੋਰੀ ਘੱਟ ਕਰਨ ‘ਚ ਮਦਦਗਾਰ ਹੈ।
ਸੈਰ ਕਰਨ ਨਾਲ ਸਰੀਰ ‘ਚ ਟ੍ਰਾਈਗਲਿਸਰਾਈਡ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ।
ਸਪੋਰਟਸ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਕਿਸੇ ਵੀ ਭੋਜਨ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਟਾਈਪ-2 ਡਾਇਬਟੀਜ਼ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਆਯੁਰਵੇਦ ਨੇ ਹਰ ਭੋਜਨ ਤੋਂ ਬਾਅਦ 100 ਕਦਮ ਤੁਰਨ ਦੀ ਸਲਾਹ ਦਿੱਤੀ ਹੈ। ਮਾਹਿਰਾਂ ਨੇ ਕੁਝ ਹੋਰ ਆਦਤਾਂ ਨੂੰ ਵੀ ਸਹੀ ਢੰਗ ਨਾਲ ਅਪਣਾਉਣ ਦੀ ਚੇਤਾਵਨੀ ਦਿੱਤੀ ਹੈ, ਜਿਵੇਂ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੋਣਾ।