News

ਭੁਲੱਥ ‘ਚ ਲੱਗੇ ਸੁਖਪਾਲ ਖਹਿਰਾ ਖ਼ਿਲਾਫ਼ ਇਤਰਾਜ਼ਯੋਗ ਪੋਸਟਰ

ਸੁਖਪਾਲ ਖਹਿਰਾ ਦੇ ਕਾਂਗਰਸ ਵਿੱਚ ਜਾਂਦਿਆਂ ਹੀ ਕੁੱਝ ਕਾਂਗਰਸੀਆਂ ਨੂੰ ਆਪਣੀ ਟਿਕਟ ਦਾ ਖਤਰਾ ਸਤਾਉਣ ਲੱਗਿਆ ਹੈ। ਬੀਤੇ ਦਿਨੀਂ ਹਲਕਾ ਭੁਲੱਥ ਤੋਂ ਕਾਂਗਰਸੀ ਆਗੂ ਅਤੇ ਖਹਿਰਾ ਦੇ ਨਵੇਂ-ਨਵੇਂ ਬਣੇ ਵਿਰੋਧੀ ਗੋਰਾ ਗਿੱਲ ਨੇ ਖਹਿਰਾ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤੇ ਜਾਣ ਤੇ ਇਤਰਾਜ਼ ਜਤਾਇਆ ਸੀ ਅਤੇ ਭੁਲੱਥ ਹਲਕੇ ਦੀ ਸੀਟ ਤੋਂ ਆਪਣੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਹੁਣ ਇਹੀ ਮਾਮਲਾ ਹੋਰ ਵੀ ਅੱਗੇ ਜਾ ਨਿਕਲਿਆ।

ਅਸਲ ਵਿੱਚ ਬੀਤੇ ਦਿਨੀਂ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਖਹਿਰਾ ਪਹਿਲੀ ਵਾਰ ਆਪਣੇ ਹਲਕੇ ਭੁਲੱਥ ਪਹੁੰਚੇ, ਪਰ ਪਹੁੰਚਣ ਤੋਂ ਪਹਿਲਾਂ ਹੀ ਭੁਲੱਥ ਦੀਆਂ ਕਈ ਥਾਵਾਂ ਤੇ ਖਹਿਰਾ ਕੈਪਟਨ ਅਤੇ ਅਰੂਸਾ ਆਲਮ ਬਾਰੇ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲੱਗੇ ਨਜ਼ਰ ਆਏ ਜਿਸ ਨੂੰ ਖਹਿਰਾ ਸਮਰਥਕਾਂ ਵੱਲੋਂ ਬਾਅਦ ਵਿੱਚ ਉਤਾਰਿਆ ਵੀ ਗਿਆ।

ਉਧਰ ਇਨ੍ਹਾਂ ਪੋਸਟਰ ਦੇ ਲੱਗਣ ਤੋਂ ਬਾਅਦ ਖਹਿਰਾ ਨੇ ਇਸ ਸਭ ਦਾ ਭਾਂਡਾ ਕਾਂਗਰਸੀ ਆਗੂ ਗੋਰਾ ਗਿੱਲ ਦੇ ਸਿਰ ਭੰਨਿਆ ਹੈ। ਖਹਿਰਾ ਨੇ ਕਿਹਾ ਕਿ ਗੋਰਾ ਗਿੱਲ ਉਨ੍ਹਾਂ ਨੂੰ ਬਦਨਾਮ ਕਰਨ ਲਈ ਚੋਰਾਂ ਵਾਂਗੂ ਰਾਤਾਂ ਨੂੰ ਪੋਸਟਰ ਲਾ ਰਿਹਾ ਹੈ ਅਤੇ ਟਿਕਟ ਦੀ ਮੰਗ ਕਰ ਰਿਹਾ ਹੈ ਜਦਕਿ ਗੋਰਾ ਗਿੱਲ ਕਿਸੇ ਬੱਸ ਜਾਂ ਆਟੋ ਦੀ ਟਿਕਟ ਦੇ ਲਾਇਕ ਵੀ ਨਹੀਂ।

ਸੁਖਪਾਲ ਖਹਿਰਾ ਦੇ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸ ਵਿੱਚ ਨਵੀਂ ਗੁੱਟਬੰਦੀ ਬਣ ਰਹੀ ਹੈ, ਅਸਲ ਵਿੱਚ ਗੋਰਾ ਗਿੱਲ ਸੁਖਪਾਲ ਖਹਿਰਾ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ। ਹੁਣ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਦੇ ਹਾਂ ਜਿਸ ਵਿੱਚ ਉਨ੍ਹਾਂ ਖਹਿਰਾ ਦੇ ਕਾਂਗਰਸ ਵਿੱਚ ਆਉਣ ਤੇ ਰੋਸ ਜਤਾਇਆ ਸੀ।

ਹੁਣ ਭਾਵੇਂ ਸੁਖਪਾਲ ਸਿੰਘ ਖਹਿਰਾ ਕਿੰਨਾ ਹੀ ਆਪਣੇ ਆਪ ਨੂੰ ਕਾਂਗਰਸ ਵਿੱਚ ਬਿਨ੍ਹਾਂ ਸ਼ਰਤ ਤੋਂ ਸ਼ਾਮਿਲ ਹੋਏ ਹੋਣ ਦੇ ਦਾਅਵੇ ਕਰ ਰਹੇ ਹੋਣ, ਪਰ ਟਿਕਟ ਦੀ ਲੜਾਈ ਤਾਂ ਸ਼ੁਰੂ ਹੋ ਵੀ ਚੁੱਕੀ ਹੈ, ਇੱਕ ਦੂਜੇ ਖਿਲਾਫ ਬਿਆਨ ਬਾਜ਼ੀਆਂ ਅਤੇ ਇੱਕ ਦੂਜੇ ਨੂੰ ਥੱਲੇ ਲਾਉਣ ਲਈ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਨੇ, ਕਾਂਗਰਸ ਜਿਹੜੀ ਪਹਿਲਾਂ ਹੀ ਪਾਰਟੀ ‘ਚ ਗ੍ਰਹਿ ਯੁੱਧ ਵਰਗੀ ਸਥਿਤੀ ਚੋਂ ਗੁਜ਼ਰ ਰਹੀ ਹੈ।

ਉਸ ਨੂੰ ਇਹ ਜੰਗ ਹੋਰ ਵੀ ਮਹਿੰਗੀ ਪੈ ਸਕਦੀ ਹੈ। ਕਿਧਰੇ ਹਲਕਾ ਜਿੱਤਣ ਦੀ ਚਾਹ, ਕਿਸੇ ਦੂਜੀ ਪਾਰਟੀ ਲਈ ਰਾਹ ਨਾ ਬਣ ਜਾਵੇ। ਲਿਹਾਜ਼ਾ ਇਸ ਵਾਰ ਭੁਲੱਥ ਦੀ ਸੀਟ ਖਾਸੀ ਦਿਲਚਸਪ ਰਹਿਣ ਦੇ ਆਸਾਰ ਪੂਰੇ ਪੂਰੇ ਬਣ ਗਏ ਹਨ।

Click to comment

Leave a Reply

Your email address will not be published.

Most Popular

To Top