‘ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੀ ਇੱਕ ਲਾਈਨ ਵੀ ਨਹੀਂ ਲਿਖੀ’ ਪ੍ਰਿੰਸੀਪਲ ਦਾ ਅਜੀਬੋ-ਗਰੀਬ ਬਿਆਨ

 ‘ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੀ ਇੱਕ ਲਾਈਨ ਵੀ ਨਹੀਂ ਲਿਖੀ’ ਪ੍ਰਿੰਸੀਪਲ ਦਾ ਅਜੀਬੋ-ਗਰੀਬ ਬਿਆਨ

ਬਾਬਾ ਸਾਹਿਬ ਡਾ. ਅੰਬੇਡਕਰ ਤੇ ਇੱਕ ਪ੍ਰਿੰਸੀਪਲ ਵਿਵਾਦਿਤ ਬਿਆਨ ਦਿੱਤਾ ਹੈ। ਇਸ ਨੂੰ ਲੈ ਕੇ ਮੱਧ ਪ੍ਰਦੇਸ਼ ਵਿੱਚ ਹੰਗਾਮਾ ਮਚਾ ਦਿੱਤਾ ਹੈ। ਮਾਮਲਾ ਰਾਏਸੇਨ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲਿਆ ਨਾਲ ਸਬੰਧਿਤ ਹੈ। ਪ੍ਰਿੰਸੀਪਲ ਜਤਿੰਦਰ ਮਿਸ਼ਰਾ ਨੇ ਸਕੂਲ ਦੇ ਵਿਹੜੇ ਵਿੱਚ 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਬੱਚਿਆਂ ਨੂੰ ਵਿਲੱਖਣ ਗਿਆਨ ਦਿੱਤਾ ਹੈ।

Important Life Events - Dr. Babasaheb Ambedkar

ਉਹਨਾਂ ਕਿਹਾ ਕਿ, ‘ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੀ ਇੱਕ ਲਾਈਨ ਵੀ ਨਹੀਂ ਲਿਖੀ।’ ਪ੍ਰਿੰਸੀਪਲ ਜਤਿੰਦਰ ਮਿਸ਼ਰਾ ਦੇ ਬਿਆਨ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਮਿਸ਼ਰਾ ਨੂੰ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਸੰਵਿਧਾਨ ਲਿਖਣ ਵਿੱਚ ਬਾਬਾ ਸਾਹਿਬ ਦਾ ਕੋਈ ਯੋਗਦਾਨ ਨਹੀਂ ਸੀ।

ਉਹਨਾਂ ਕਿਹਾ ਕਿ, ਪ੍ਰੇਮ ਨਰਾਇਣ ਬਿਹਾਰੀ ਰਾਏਜ਼ਾਦਾ ਨੇ ਆਪਣੀ ਖੂਬਸੂਰਤ ਲਿਖਤ ਵਿੱਚ ਸੰਵਿਧਾਨ ਲਿਖਿਆ ਹੈ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਵੱਖ-ਵੱਖ ਥਾਵਾਂ ਤੇ ਵਿਰਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਅੰਬੇਡਕਰ ਦੇ ਪੈਰੋਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਨੇ ਪ੍ਰਿੰਸਪੀਲ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ।

ਇਸ ਸਬੰਧੀ ਅਹਿਰਬਾਰ ਸੰਘ ਨੇ ਵੀ ਆਪਣਾ ਮੋਰਚਾ ਖੋਲ ਦਿੱਤਾ ਹੈ। ਕਾਰਕੁਨਾਂ ਨੇ ਤਹਿਸੀਲਦਾਰ ਰਾਹੀਂ ਰਾਏਸਨ ਕੂਲੈਕਟਰ ਅਤੇ ਦੇਸ਼ ਦੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਅਤੇ ਮੁਲਜ਼ਮ ਪ੍ਰਿੰਸੀਪਲ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇੱਥੇ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਵੱਖ-ਵੱਖ ਜੱਥੇਬੰਦੀਆਂ ਨੇ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *