News

ਭਾਵੁਕ ਹੋਏ MP ਪ੍ਰੋ. ਝਾਅ ਨੇ ਕੋਰੋਨਾ ਦੌਰਾਨ ਸਰਕਾਰ ਦੀਆਂ ਨਾਕਾਮੀਆਂ ਦੀ ਖੋਲ੍ਹੀ ਪੋਲ, ਦਿੱਤਾ ਜ਼ਬਰਦਸਤ ਭਾਸ਼ਣ

ਦੇਸ਼ ਭਰ ਵਿੱਚ ਕੋਰੋਨਾ ਨੇ ਕਰੀਬ ਪਿਛਲੇ ਦੋ ਸਾਲਾਂ ਤੋਂ ਕਹਿਰ ਮਚਾਇਆ ਹੈ। ਪਹਿਲੀ ਲਹਿਰ ਦੇ ਮੁਕਾਬਲੇ ਇਸ ਸਾਲ ਕੋਰੋਨਾ ਨਾਲ ਅਨੇਕਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਪਰ ਦੂਜੇ ਪਾਸੇ ਭਾਰਤ ਦੇ ਸਿਹਤ ਵਿਭਾਗ ਨੇ ਬੀਤੇ ਕੱਲ੍ਹ ਰਾਜ ਸਭਾ ਵਿੱਚ ਇੱਕ ਬਿਆਨ ਦਿੰਦਿਆਂ ਇਹ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਆਕਸੀਜਨ ਦੀ ਕਮੀ ਨਾਲ ਕਿਸੇ ਵੀ ਕੋਵਿਡ ਮਰੀਜ਼ ਦੀ ਮੌਤ ਨਹੀਂ ਹੋਈ ਹੈ ਜਿਸ ਤੋਂ ਬਾਅਦ ਰਾਜ ਸਭਾ ਵਿੱਚ ਵਿਰੋਧੀਆਂ ਨੇ ਇਸੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਜੰਮ ਕੇ ਭੰਡਿਆ ਹੈ।

ਬਿਹਾਰ ਤੋਂ ਆਰਜੇਡੀ ਦੇ ਰਾਜ ਸਭਾ ਮੈਂਬਰ ਪ੍ਰੋ. ਮਨੋਜ ਕੁਮਾਰ ਝਾਅ ਨੇ ਸਰਕਾਰ ਦੇ ਬਿਆਨ ਨੂੰ ਨਿਰਾਧਾਰ ਕਰਾਰ ਦਿੱਤਾ ਹੈ। ਪ੍ਰੋ. ਝਾਅ ਨੇ ਇਸ ਦੌਰਾਨ ਭਾਵੁਕ ਹੁੰਦੇ ਵੀ ਨਜ਼ਰ ਆਏ। ਭਰੇ ਮਨ ਨਾਲ ਪ੍ਰੋ. ਝਾਅ ਨੇ ਕਿਹਾ ਕਿ, “ਆਕਸੀਜਨ ਦੀ ਕਮੀ ਕਾਰਨ ਉਨਾਂ ਕਈ ਆਪਣਿਆਂ ਨੂੰ ਖੋਇਆ ਹੈ ਅਤੇ ਸਰਕਾਰ ਆਕਸੀਜਨ ਦੀ ਕਮੀ ਨਾਲ ਹੋਈਆਂ ਮੌਤਾਂ ’ਤੇ ਪਰਦਾ ਪਾ ਰਹੀ ਹੈ। ਪ੍ਰੋ. ਝਾਅ ਨੇ ਸੰਸਦ ਅੰਦਰ ਹੀ ਕੇਂਦਰ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਮੁਫਤ ਵੈਕਸੀਨ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ।

ਪ੍ਰੋ. ਝਾਅ ਨੇ ਕਿਹਾ ਕਿ,  ‘ਸਰਕਾਰ ਲੋਕਾਂ ਨੂੰ ਮੁਫ਼ਤ ਵੈਕਸੀਨ ਕਹਿ ਕੇ ਉਨ੍ਹਾਂ ਉਪਰ ਅਹਿਸਾਨ ਜਤਾ ਰਹੀ ਹੈ ਜਦਕਿ ਦੇਸ਼ ਦਾ ਹਰ ਨਾਗਰਿਕ ਹਰ ਰੋਜ਼ ਅੰਬਾਨੀ ਅੰਡਾਨੀਆਂ ਜਿੰਨਾ ਹੀ ਟੈਕਸ ਭਰਦਾ ਹੈ। ਇਸ ਦੌਰਾਨ ਪ੍ਰੋ. ਝਾਅ ਨੇ ਕੋਰੋਨਾ ਕਾਲ ਦੌਰਾਨ ਮਾਰੇ ਗਏ ਮ੍ਰਿਤਕ ਲੋਕਾਂ ਤੋਂ ਮੁਆਫੀ ਮੰਗਦਿਆਂ ਉਨ੍ਹਾਂ ਵੱਲੋਂ ਲਿਖਿਆ ਇੱਕ ਖਤ ਵੀ ਪੜ੍ਹ ਕੇ ਸੁਣਾਇਆ।

Covid-19 outbreak: the key to quicker vaccine development

ਦੱਸ ਦਈਏ ਕਿ ਬੀਤੇ ਦਿਨ ਰਾਜ ਸਭਾ ਵਿੱਚ ਹੰਗਾਮੇ ਦੌਰਾਨ ਕੋਰੋਨਾ ਮੁੱਦੇ ’ਤੇ ਚਰਚਾ ਦੌਰਾਨ ਕਾਂਗਰਸੀ ਆਗੂ ਕੇ.ਸੀ. ਵੇਣੂਗੋਪਾਲ ਨੇ ਸਵਾਲ ਕੀਤਾ ਸੀ ਕਿ ਕੀ ਇਹ ਸੱਚ ਹੈ ਕਿ ਕੋਰੋਨਾ  ਦੀ ਦੂਜੀ ਲਹਿਰ ਦੌਰਾਨ ਸੜਕਾਂ ਅਤੇ ਹਸਪਤਾਲਾਂ ’ਚ ਆਕਸੀਜਨ ਦੀ ਕਮੀ ਕਾਰਨ ਮੌਤਾਂ ਹੋਈਆਂ ਹਨ ਜਿਸ ਤੇ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਣ ਪਵਾਰ ਨੇ ਬੜਾ ਹੀ ਚੌਂਕਾ ਦੇਣ ਵਾਲਾ ਜਵਾਬ ਦਿੱਤਾ ਸੀ।

ਉਨਾਂ ਕਿਹਾ ਕਿ, ‘ਸਿਹਤ ਕੇਂਦਰ ਦਾ ਨਹੀਂ ਸਗੋਂ ਰਾਜਾਂ ਦਾ ਵਿਸ਼ਾ ਹੈ ਅਤੇ ਸਾਰੇ ਹੀ ਰਾਜਾਂ ਨੂੰ ਕੋਰੋਨਾ ਦੌਰਾਨ ਹੋਈਆਂ ਮੌਤਾਂ ਬਾਰੇ ਸੂਚਿਤ ਕਰਨ ਲਈ ਗਾਇਡਲਾਇਨ ਜਾਰੀ ਕੀਤੀਆਂ ਗਈਆਂ ਸੀ। ਪਰ ਕਿਸੇ ਵੀ ਸੂਬੇ ਨੇ ਆਪਣੀ ਰਿਪੋਰਟ ਵਿੱਚ ਇਹ ਨਹੀਂ ਦਰਸਾਇਆ ਕਿ ਆਕਸੀਜਨ ਦੀ ਕਮੀ ਕਾਰਨ ਕਿਸੇ ਵੀ ਮਰੀਜ਼ ਦੀ ਜਾਨ ਗਈ ਹੈ।

Click to comment

Leave a Reply

Your email address will not be published.

Most Popular

To Top