ਭਾਵੁਕ ਹੋਏ ਗਾਇਕ ਰੇਸ਼ਮ ਅਨਮੋਲ, ਕਿਹਾ, ਸਿੱਧੂ ਦੇ ਗੀਤ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਸੁਣੇ ਜਾਣਗੇ

ਦੁਨੀਆ ਨੂੰ ਅਲਵਿਦਾ ਆਖ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ 8 ਜੂਨ ਨੂੰ ਭੋਗ ਤੇ ਅੰਤਿਮ ਅਰਦਾਸ ਹੈ। ਇਸ ਮੌਕੇ ਪ੍ਰਸ਼ੰਸਕ ਤੇ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਰਹੀਆਂ ਹਨ। ਹਰ ਅੱਖ ਨਮ ਨਜ਼ਰ ਆ ਰਹੀ ਹੈ ਤੇ ਹਰ ਜ਼ੁਬਾਨ ਤੇ ਮੂਸੇਵਾਲਾ ਦਾ ਨਾਂ ਸੀ। ਇਸ ਮੌਕੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਹਾਜ਼ਰ ਰਹੇ।
ਉਹਨਾਂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਮੂਸੇਵਾਲਾ ਦ ਲੈਵਲ ਤੱਕ ਪਹੁੰਚਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਛੋਟੇ ਜਿਹੇ ਪਿੰਡ ਦਾ ਦੇਸੀ ਮੁੰਡਾ ਜਿਸ ਦੀ ਆਵਾਜ਼ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੋ ਰਹੀ ਹੈ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਪ੍ਰਸਿੱਧੀ ਹੋਰ ਵਧੀ ਹੈ। ਉਹਨਾਂ ਕਿਹਾ ਕਿ ਮੂਸੇਵਾਲਾ ਲੈਜੇਂਡ ਹੈ।
ਉਹਨਾਂ ਦੇ ਗੀਤ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਸੁਣੇ ਜਾਣਗੇ। ਉਹਨਾਂ ਕਿਹਾ ਕਿ, ਸਿੱਧੂ ਜ਼ਮੀਨ ਨਾਲ ਜੁੜਿਆ ਇਨਸਾਨ ਸੀ, ਉਸ ਵਿੱਚ ਬਹੁਤ ਨਿਮਰਤਾ ਸੀ। ਉਹਨਾਂ ਨੂੰ ਸਿੱਧੂ ਤੇ ਮਾਣ ਹੈ। ਬਾਕੀ ਗਾਇਕ ਪੀਆਰ ਲੈ ਕੇ ਵਿਦੇਸ਼ਾਂ ਵਿੱਚ ਰਹਿੰਦੇ ਹਨ ਪਰ ਸਿੱਧੂ ਆਪਣੇ ਪਿੰਡ ਵਿੱਚ ਹੀ ਰਹਿੰਦਾ ਸੀ।
