Uncategorized

ਭਾਰ ਘੱਟ ਕਰਨ ਲਈ ਸੇਬ ਤੋਂ ਬਣੀ ਇਸ ਚੀਜ਼ ਦਾ ਕਰੋ ਸੇਵਨ, ਜੋੜਾਂ ਦਾ ਦਰਦ ਵੀ ਹੋਵੇਗਾ ਠੀਕ

ਐਪਲ ਸਾਈਡਰ ਵਿਨੇਗਰ (Apple Cider Vinegar) ਸੇਬ ਤੋਂ ਬਣਾਇਆ ਜਾਂਦਾ ਹੈ। ਇਹ ਸਿਰਕੇ ਦਾ ਹੀ ਇੱਕ ਪ੍ਰਕਾਰ ਹੈ ਜਿਸ ਨੂੰ ਸੇਬ ਦੇ ਰਸ ਨੂੰ ਫਰਮੈਂਟ ਕਰ ਕੇ ਬਣਾਇਆ ਜਾਂਦਾ ਹੈ। ਇਸ ਨੂੰ ਸੇਬ ਦੇ ਸਿਰਕੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਿਰਕੇ ਦੀ ਵਰਤੋਂ ਕਈ ਪ੍ਰਕਾਰ ਦੇ ਵਿਅੰਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਵਿੱਚ ਐਸਿਟਿਕ ਐਸਿਡ ਅਤੇ ਸਾਈਟ੍ਰਿਕ ਐਸਿਡ ਹੁੰਦਾ ਹੈ। ਐਪਲ ਸਾਈਡਰ ਵਿਨੇਗਰ (Apple Cider Vinegar) ਨੂੰ ਬਣਾਉਣ ਲਈ ਖੰਡ ਨੂੰ ਸ਼ਰਾਬ ਵਿੱਚ ਬਦਲ ਕੇ ਉਸ ਵਿੱਚ ਖਮੀਰ ਮਿਲਾਇਆ ਜਾਂਦਾ ਹੈ। ਐਪਲ ਸਾਈਡਰ ਸਿਰਕਾ ਦਾ ਉਪਯੋਗ ਦਵਾਈ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ।

डायबिटीज के पेशेंट्स को नहीं खानी चाहिए ये 7 फल-सब्जियां | 7 fruits and  vegetables that should not be eaten by diabetes patients KPI

ਐਪਲ ਸਾਈਡਰ ਵਿਨੇਗਰ ਦੇ ਫ਼ਾਇਦੇ: (Apple Cider Vinegar)

ਭਾਰ ਘਟਾਉਣ ਲਈ

ਮੋਟਾਪਾ ਘੱਟ ਕਰਨ ਲਈ ਤੁਸੀਂ ਸੇਬ ਦੇ ਸਿਰਕੇ ਦਾ ਸੇਵਨ ਕਰ ਸਕਦੇ ਹਨ। ਸਿਰਕਾ ਤੁਹਾਨੂੰ ਘੱਟ ਕੈਲੋਰੀ ਖਾਣ ਵਿੱਚ ਮਦਦ ਕਰ ਸਕਦਾ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਰੋਜ਼ਾਨਾ ਖਾਲੀ ਪੇਟ ਕੋਸੇ ਪਾਣੀ ਨਾਲ ਸੇਬ ਦੇ ਸਿਰਕੇ ਦਾ ਸੇਵਨ ਕਰਨ ਨਾਲ ਭਾਰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ।

Pictures: Tips for Blood Sugar Control When You Have Type 2 Diabetes

ਬਲੱਡ ਸ਼ੂਗਰ

ਇਹ ਇਸੁਲਿਨ ਦੇ ਪ੍ਰਤੀ ਸਾਡੀ ਸੰਵੇਦਨਸ਼ੀਲ ਦਾ ਪ੍ਰਬੰਧ ਕਰਦਾ ਹੈ, ਇਸ ਲਈ ਇਹ ਬਲੱਡ ਸ਼ੂਗਰ ਲੈਵਲ ਨੂੰ ਵੀ ਮੈਨੇਜ ਕਰ ਸਕਦਾ ਹੈ। ਜੇ ਕਿਸੇ ਦਾ ਬਲੱਡ ਸ਼ੂਗਰ ਲੈਵਲ ਜ਼ਿਆਦਾ ਵਧ ਰਿਹਾ ਹੈ ਤਾਂ ਐਪਲ ਸਾਈਡਰ ਵਿਨੇਗਰ ਨਾਲ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ।

health benefits of apple cider vinegar benefit of sev sirka how to reduce  weight by apple cider vinegar pcup | बस एक चम्मच सिरके से कम कीजिए पेट की  चर्बी, जानिए कैसे

ਸ਼ੂਗਰ

ਸ਼ੂਗਰ ਦੇ ਮਰੀਜ਼ਾਂ ਲਈ ਵੀ ਸਿਰਕਾ ਬਹੁਤ ਲਾਭਦਾਇਕ ਹੈ। ਸ਼ੂਗਰ ਵਿੱਚ ਸਿਹਤਮੰਦ ਖੁਰਾਕ ਅਤੇ ਲਾਈਫਸਟਾਈਲ ਬਹੁਤ ਜ਼ਰੂਰੀ ਹੈ। ਐਪਲ ਸਾਈਡਰ ਵਿਨੇਗਰ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਤੋਂ ਸਲਾਹ ਜ਼ਰੂਰ ਲਓ।

ਪਾਚਨ

ਐਪਲ ਸਾਈਡਰ ਵਿਨੇਗਰ ਦਾ ਐਸਿਡਿਕ ਨੇਚਰ ਹੁੰਦਾ ਹੈ ਅਤੇ ਇਹ ਉਹਨਾਂ ਲੋਕਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਜਿਹਨਾਂ ਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ। ਇਹ ਭੋਜਨ ਨੂੰ ਪਚਾਉਣ ਅਤੇ ਡਾਇਜੇਸ਼ਨ ਨੂੰ ਠੀਕ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਦਿਲ

ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੈ ਐਪਲ ਸਾਈਡਰ ਵਿਨੇਗਰ। ਇਸ ਦੇ ਸੇਵਨ ਨਾਲ ਦਿਲ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਕੋਲੇਸਟ੍ਰਾਲ ਨੂੰ ਵੀ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਜੋੜਾਂ ਦਾ ਦਰਦ

ਐਪਲ ਸਾਈਡਰ ਵਿਨੇਗਰ ਦੇ ਇਸਤੇਮਾਲ ਨਾਲ ਜੋੜਾਂ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨੂੰ ਕੋਸੇ ਪਾਣੀ ਨਾਲ ਪੀਤਾ ਜਾ ਸਕਦਾ ਹੈ। ਇਸ ਵਿੱਚ ਨਾਰੀਅਲ ਤੇਲ ਮਿਲਾ ਕੇ ਜੋੜਾਂ ਤੇ ਮਾਲਿਸ਼ ਵੀ ਕੀਤੀ ਜਾ ਸਕਦੀ ਹੈ।  

Click to comment

Leave a Reply

Your email address will not be published.

Most Popular

To Top