Uncategorized

ਭਾਰ ਘੱਟ ਕਰਨ ਲਈ ਗੋਭੀ ਦੀ ਕਰੋ ਵਰਤੋਂ, ਹੋਰ ਵੀ ਹੋਣਗੇ ਅਨੇਕ ਲਾਭ

ਗੋਭੀ ਹਰ ਮੌਸਮ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ। ਇਸ ਦੀ ਸਬਜ਼ੀ ਖਾਣ ਵਿੱਚ ਜਿੰਨੀ ਸੁਆਦ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਇਸ ਦੇ ਪਰਾਂਠੇ ਵੀ ਸੁਆਦ ਹੁੰਦੇ ਹਨ। ਗੋਭੀ ਵਿੱਚ ਵਿਟਾਮਿਨ-ਸੀ, ਕੇ ਫਾਈਬਰ ਅਤੇ ਵਿਟਾਮਿਨ-ਬੀ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਇੰਨਾ ਹੀ ਨਹੀਂ ਇਸ ਵਿੱਚ ਪੋਟਾਸ਼ੀਅਮ, ਪ੍ਰੋਟੀਨ, ਫਾਸਫੋਰਸ, ਮੈਗਨੀਜ ਵਰਗੇ ਤੱਤ ਮੌਜੂਦ ਹੁੰਦੇ ਹਨ।

How to Plant and Grow Cauliflower | Gardener's Path

ਗੋਭੀ ਦੇ ਫ਼ਾਇਦੇ

ਭਾਰ ਘਟ ਕਰੇ
ਗੋਭੀ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਗੋਭੀ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਭਾਰ ਅਸਾਨੀ ਨਾਲ ਘੱਟ ਹੁੰਦਾ ਹੈ।

ਕੈਂਸਰ ਤੋਂ ਬਚਾਅ

ਗੋਭੀ ਵਿੱਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।

ਦਿਲ ਦੇ ਰੋਗਾਂ ਲਈ ਲਾਹੇਵੰਦ

ਗੋਭੀ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੋਣ ਕਾਰਨ ਧਮਨੀਆਂ ਵਿੱਚ ਖੂਨ ਨੂੰ ਬਲਾਕ ਹੋਣ ਤੋਂ ਰੋਕਦਾ ਹੈ ਅਤੇ ਬੈਡ ਕੋਲੈਸਟਰੋਲ ਘੱਟ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।

ਗਰਭ ਅਵਸਥਾ ਲਈ ਲਾਭਦਾਇਕ

ਗੋਭੀ ਵਿੱਚ ਮੌਜੂਦ ਫੋਲੇਟ ਕੋਸ਼ੀਕਾਵਾਂ ਨੂੰ ਵਧਣ ਵਿੱਚ ਮਦਦ ਕਰਦਾ ਹੈ। ਗੋਭੀ ਗਰਭ ਵਿੱਚ ਪਲ ਰਹੇ ਬੱਸੇ ਦੇ ਵਿਕਾਸ ਲਈ ਲਾਹੇਵੰਦ ਹੁੰਦੀ ਹੈ। ਇਸ ਵਿੱਚ ਵਿਟਾਮਿਨ ਬੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ।

ਹੱਡੀਆਂ ਮਜ਼ਬੂਤ ਕਰਨ ਵਿੱਚ ਮਦਦਗਾਰ

ਇਸ ਵਿੱਚ ਵਿਟਾਮਿਨ ਕੇ ਅਤੇ ਸੀ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਕਰਨ ਨਾਲ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।

ਯਾਦਦਾਸ਼ਤ ਤੇਜ਼ ਕਰੇ

ਗੋਭੀ ਵਿੱਚ ਵਿਟਾਮਿਨ ਕੇ ਮੌਜੂਦ ਹੋਣ ਕਾਰਨ ਇਹ ਯਾਦਦਾਸ਼ਤ ਤੇਜ਼ ਕਰਨ ਵਿੱਚ ਮਦਦਗਾਰ ਹੁੰਦੀ ਹੈ, ਬੱਚਿਆਂ ਦੇ ਦਿਮਾਗੀ ਵਿਕਾਸ ਲਈ ਵੀ ਇਸ ਦੀ ਵਰਤੋਂ ਜ਼ਰੂਰ ਕਰੋ।

ਪਾਚਨ ਪ੍ਰਕਿਰਿਆ ਲਈ ਫ਼ਾਇਦੇਮੰਦ

ਗੋਭੀ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਜੋ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ।

ਸ਼ੂਗਰ ਕੰਟਰੋਲ

ਫੁੱਲਗੋਭੀ ਖਾਣ ਨਾਲ ਸ਼ੂਗਰ ਰੋਗੀਆਂ ਨੂੰ ਸ਼ੂਗਰ ਤੋਂ ਰਾਹਤ ਮਿਲਦੀ ਹੈ। ਇਸ ਵਿੱਚ ਕਾਰਬੋਹਾਈਡਰੇਟ ਅਤੇ ਗਲਾਈਸੈਮਿਕ ਇੰਡੈਕਸ ਘੱਟ ਪਾਇਆ ਜਾਂਦਾ ਹੈ।

ਪੀਲੀਆ ਬੁਖਾਰ

ਗੋਭੀ ਦਾ ਰਸ ਪੀਲੀਆ ਬੁਖਾਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਗਾਜਰ ਅਤੇ ਗੋਭੀ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਬੁਖਾਰ ਠੀਕ ਹੋ ਜਾਂਦਾ ਹੈ।

ਸਰੀਰ ਦੇ ਤਿਲਾਂ ਨੂੰ ਸਾਫ਼ ਕਰਨ ’ਚ ਮਦਦਗਾਰ

ਫੁੱਲਗੋਭੀ ਦਾ ਰਸ ਕੱਢ ਕੇ ਇਸ ਨੂੰ ਰੋਜ਼ ਤਿਲ ਵਾਲੀ ਥਾਂ ਤੇ ਲਾਉਣ ਨਾਲ ਤਿਲ ਸਾਫ਼ ਹੋ ਜਾਵੇਗ। ਇਸ ਨਾਲ ਪੁਰਾਣੀ ਚਮੜੀ ਹੌਲੀ-ਹੌਲੀ ਸਾਫ਼ ਹੋਣ ਲੱਗੇਗੀ।

Click to comment

Leave a Reply

Your email address will not be published.

Most Popular

To Top