Fashion

ਭਾਰ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਤੋਂ ਕਰੋ ਕਿਨਾਰਾ, ਘਟੇਗੀ ਚਰਬੀ

ਕਈ ਵਾਰ ਅਸੀਂ ਇਸ ਗੱਲ ਤੋਂ ਅਣਜਾਣ ਹੁੰਦੇ ਹਾਂ ਕਿ ਭਾਰ ਘਟਾਉਣ ਲਈ ਸਹੀ ਖੁਰਾਕ ਦੀ ਵਰਤੋਂ ਕਿਵੇਂ ਕਰੀਏ। ਕਸਰਤ ਦੇ ਨਾਲ-ਨਾਲ ਭਾਰ ਘਟਾਉਣ ਲਈ ਸਹੀ ਖੁਰਾਕ ਲੈਣਾ ਬਹੁਤ ਮਹੱਤਵਪੂਰਨ ਹੈ। ਜੇਕਰ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਵਰਕਆਊਟ ਦੇ ਨਾਲ-ਨਾਲ ਖਾਣ-ਪੀਣ ਵੱਲ ਧਿਆਨ ਦੇਣਾ ਪਵੇਗਾ। 

PunjabKesari

ਤਲੇ ਹੋਏ ਆਲੂ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਆਲੂ ਦੇ ਚਿਪਸ ਅਤੇ ਫਰੈਂਚ ਫਰਾਈ ਖਾਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਜ਼ਿਆਦਾਤਰ ਘਰਾਂ ‘ਚ ਲੋਕ ਨਾਸ਼ਤੇ ਲਈ ਬਰੈੱਡ ਖਾਣਾ ਪਸੰਦ ਕਰਦੇ ਹਨ। ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਵਾਈਟ ਬਰੈੱਡ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਵਾਈਟ ਬਰੈੱਡ ਵਿੱਚ ਕੈਲੋਰੀ ਅਤੇ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਤੁਹਾਡੇ ਭਾਰ ਵਧਾਉਣ ਦਾ ਕੰਮ ਕਰਦੀ ਹੈ। 

ਬੇਕਰੀ ਦੀਆਂ ਚੀਜ਼ਾਂ ਜਿਵੇਂ ਕੇਕ, ਬਿਸਕੁਟ, ਕਪ ਕੇਕ ਆਦਿ ਵਿੱਚ ਖੰਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਨਾਲ ਹੀ ਇਸ ਨੂੰ ਬਣਾਉਣ ਲਈ ਘਿਓ ਅਤੇ ਕਰੀਮ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਨਾਸ਼ਤੇ ਵਿੱਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਭਾਰ ਵੱਧਣ ਦੇ ਨਾਲ ਤੁਹਾਨੂੰ ਦਿਨ ਭਰ ਭਾਰਾ ਮਹਿਸੂਸ ਹੋਵੇਗਾ। ਨਾਲ ਹੀ ਸ਼ੂਗਰ ਹੋਣ ਦਾ ਖ਼ਤਰਾ ਵੱਧਦਾ ਹੈ। ਇਸ ਤੋਂ ਇਲਾਵਾ ਅਜਿਹੀਆਂ ਚੀਜ਼ਾਂ ਖਾਣ ਨਾਲ ਸੁਸਤੀ ਪੈਂਦੀ ਹੈ। 

ਇਸ ਤੋਂ ਇਲਾਵਾ ਜੇ ਤੁਸੀਂ ਨਾਸ਼ਤੇ ‘ਚ ਪਕੌੜੇ, ਕਚੌਰੀਆਂ, ਪੂਰੀਆਂ, ਬਰੈੱਡ ਰੋਲ ਆਦਿ ਖਾਂਦੇ ਹੋ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ। ਦਰਅਸਲ ਸੁਆਦ-ਸੁਆਦ ‘ਚ ਖਾਧੀਆਂ ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਕੋਲੇਸਟ੍ਰੋਲ ਲੈਵਲ ਵੱਧਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਤੁਰੰਤ ਚੌਕਲੇਟ, ਕੈਂਡੀ ਜਾਂ ਟੌਫੀ ਖਾਣ ਦੀ ਆਦਤ ਛੱਡਣੀ ਚਾਹੀਦੀ ਹੈ। ਚਾਕਲੇਟ ਜਾਂ ਟੌਫੀ ‘ਚ ਬਹੁਤ ਸਾਰੀ ਸ਼ੂਗਰ ਅਤੇ ਕੈਲੋਰੀਸ ਹੁੰਦੀ ਹੈ। ਇਕ ਸਧਾਰਣ ਕੈਂਡੀ ‘ਚ ਤਕਰੀਬਨ 200-300 ਕੈਲੋਰੀਸ ਹੁੰਦੀਆਂ ਹਨ।

ਨੂਡਲਜ਼ ਨੂੰ ਬਣਾਉਣ ‘ਚ ਤੇਜ਼ ਮਸਾਲਿਆਂ ਅਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ ਇਸਨੂੰ ਸਵੇਰੇ ਨਾਸ਼ਤੇ ‘ਚ ਖਾਣਾ ਚੰਗਾ ਆਪਸ਼ਨ ਨਹੀਂ ਹੈ। ਇਸ ਨਾਲ ਭਾਰ ਤੇਜ਼ੀ ਨਾਲ ਵਧੇਗਾ। ਨਾਲ ਹੀ ਕੋਲੈਸਟ੍ਰੋਲ ਲੈਵਲ ਵਧਣ ਨਾਲ ਦਿਲ ‘ਤੇ ਮਾੜਾ ਪ੍ਰਭਾਵ ਪਵੇਗਾ। 

ਕੀ ਤੁਹਾਨੂੰ ਪਤਾ ਹੈ ਕਿ ਗਰਮੀ ਦੇ ਮੌਸਮ ’ਚ ਪੀਤੇ ਜਾਣ ਵਾਲੇ ਕੋਲਡ ਡਰਿੰਕ ਤੁਹਾਡੇ ਭਾਰ ਨੂੰ ਵਧਾ ਸਕਦੇ ਹਨ। ਕੋਲਡ ਡਰਿੰਕ ਅਤੇ ਸੋਡਾ ਨੂੰ ਸਭ ਤੋਂ ਵੱਧ ਅਨਹੇਲਦੀ ਭੋਜਨ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਜ਼ਿਆਦਾ ਮਾਤਰਾ ਤੁਹਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।

Click to comment

Leave a Reply

Your email address will not be published.

Most Popular

To Top