ਭਾਰਤ ਸਰਕਾਰ ਨੇ ਦੇਸ਼ ਨੂੰ ਲੁੱਟਿਆ ਹੈ, ਭਾਜਪਾ ਨੂੰ ਵੋਟ ਨਹੀਂ ਦੇਣੀ: ਰਾਕੇਸ਼ ਟਿਕੈਤ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਆਗੂ ਲੋਕਾਂ ਨੂੰ ਚੋਣ ਸੂਬਿਆਂ ਵਿੱਚ ਭਾਜਪਾ ਨੂੰ ਹਰਾਉਣ ਸਬੰਧੀ ਲਗਾਤਾਰ ਅਪੀਲ ਕਰ ਰਹੇ ਹਨ। ਕਿਸਾਨਾਂ ਨੇ ਖ਼ਾਸ ਤੌਰ ’ਤੇ ਇਹ ਗੱਲ ਆਖੀ ਹੈ ਕਿ ਭਾਜਪਾ ਨੂੰ ਵੋਟ ਦੀ ਸੱਟ ਜ਼ਰੂਰ ਮਾਰਨੀ ਚਾਹੀਦੀ ਹੈ। ਉੱਥੇ ਹੀ ਨੰਦੀਗ੍ਰਾਮ ਵਿੱਚ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ, “ਜਦੋਂ ਤਕ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਘਰ ਵਾਪਸੀ ਨਹੀਂ ਹੋਵੇਗੀ।”

ਉਹਨਾਂ ਅੱਗੇ ਕਿਹਾ ਕਿ, ਸੰਯੁਕਤ ਕਿਸਾਨ ਮੋਰਚਾ ਨੇ ਜਿਹੜੇ ਦਿਨ ਤੈਅ ਕਰ ਲਿਆ, ਉਸ ਦਿਨ ਸੰਸਦ ਦੇ ਸਾਹਮਣੇ ਇਕ ਮੰਡੀ ਖੋਲ੍ਹੀ ਜਾਵੇਗੀ। ਉਹਨਾਂ ਦਾ ਅਗਲਾ ਟਾਰਗੇਟ ਸੰਸਦ ਵਿੱਚ ਫ਼ਸਲ ਵੇਚਣ ਦਾ ਰਹੇਗਾ। ਟ੍ਰੈਕਟਰ ਦਿੱਲੀ ‘ਚ ਦਾਖਲ ਹੋਣਗੇ। ਸਾਡੇ ਕੋਲ ਸਾਡੇ ਤਿੰਨ ਲੱਖ ਟ੍ਰੈਕਟਰ ਹਨ ਤੇ 25 ਲੱਖ ਕਿਸਾਨ ਹਨ।’
ਉਹਨਾਂ ਵੱਲੋਂ ਲੋਕਾਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫ਼ਸਲਾਂ ਐਮਐਸਪੀ ’ਤੇ ਨਹੀਂ ਖਰੀਦੀਆਂ ਜਾ ਰਹੀਆਂ। ਭਾਜਪਾ ਸਰਕਾਰ ਨੇ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਹੈ ਇਸ ਲਈ ਭਾਜਪਾ ਨੂੰ ਵੋਟ ਨਾ ਦਿੱਤੀ ਜਾਵੇ। ਜੇ ਕੋਈ ਵੋਟ ਮੰਗਣ ਵਾਲੇ ਆਉਣ ਤਾਂ ਉਹਨਾਂ ਨੂੰ ਪੁੱਛਣਾ ਕਿ ਲੋਕਾਂ ਨੂੰ ਐਮਐਸਪੀ ਕਦੋਂ ਮਿਲੇਗੀ?
ਦਸ ਦਈਏ ਕਿ ਹਵਾਈ ਅੱਡੇ ’ਤੇ ਟੀਐਮਸੀ ਸੰਸਦ ਡੋਲਾ ਸੇਨ ਨੇ ਕਿਸਾਨਾਂ ਦਾ ਦਿਲੋਂ ਸਵਾਗਤ ਕੀਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ, ਲੋਕ ਹੋਰ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਦੇਣ ਪਰ ਭਾਜਪਾ ਨੂੰ ਨਹੀਂ।
ਕਿਸਾਨਾਂ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੇ ਸੰਘਰਸ਼ ਵਿੱਚ ਕਿਸੇ ਵੀ ਸਿਆਸਤਦਾਨ ਨੂੰ ਸਟੇਜ ’ਤੇ ਬੋਲਣ ਨਹੀਂ ਦਿੱਤਾ ਜਾਵੇਗਾ। ਜੇ ਭਾਜਪਾ ਨੂੰ ਵੋਟ ਦਿੱਤੀ ਤਾਂ ਉਹ ਲੋਕਾਂ ਦੀ ਕਮਾਈ ਨੂੰ ਦਾਅ ’ਤੇ ਲਾ ਕੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਜ਼ਮੀਨ ਸੌਂਪ ਦੇਣਗੇ ਤੇ ਲੋਕਾਂ ਦਾ ਭਵਿੱਖ ਖਤਰੇ ਵਿੱਚ ਪਾ ਦੇਣਗੇ।
