ਭਾਰਤ ਸਪੇਨ ਖਿਲਾਫ਼ ਕਰੇਗਾ ਆਪਣੀ ਵਰਲਡ ਕੱਪ ਮੁਹਿੰਮ ਦਾ ਆਗਾਜ਼, ਕੀ 48 ਸਾਲ ਬਾਅਦ ਭਾਰਤ ਆਵੇਗਾ ਵਰਲਡ ਕੱਪ?

ਹਾਕੀ ਮੈਨਸ ਵਰਲਡ ਕੱਪ 2023 ਅੱਜ ਸ਼ਾਮ ਨੂੰ ਖੇਡਿਆ ਜਾਵੇਗਾ। ਇਸ ਦਾ ਪਹਿਲਾ ਮੈਚ ਭੁਵਨੇਸ਼ਵਰ ਵਿੱਚ ਅਰਜਨਟੀਨਾ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਟੀਮ ਇੰਡੀਆ ਆਪਣਾ ਪਹਿਲਾ ਮੈਚ ਸਪੇਨ ਦੇ ਖਿਲਾਫ਼ ਰਾਉਰਕੇਲਾ ਵਿੱਚ ਖੇਡੇਗੀ। ਵਿਸ਼ਵ ਕੱਪ ਦੇ ਪਹਿਲੇ ਦਿਨ ਕੁੱਲ ਚਾਰ ਮੈਚ ਖੇਡੇ ਜਾਣਗੇ।
ਦੱਸ ਦਈਏ ਕਿ ਇਸ ਮੈਚ ਲਈ ਭਾਰਤੀ ਹਾਕੀ ਟੀਮ ਨੂੰ ਨਵੀਂ ਜਰਸੀ ਮਿਲੀ ਹੈ। ਇਸ ਦੀ ਤਸਵੀਰ ਮਨਪ੍ਰੀਤ ਸਿੰਘ ਨੇ ਆਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤੀ ਹੈ। ਹਾਕੀ ਵਰਲਡ ਕੱਪ 2023 ਵਿੱਚ ਟੀਮ ਇੰਡੀਆ ਪੂਲ ਡੀ ਵਿੱਚ ਹੈ ਅਤੇ ਉਸਦਾ ਪਹਿਲਾ ਮੈਚ ਸਪੇਨ ਨਾਲ ਹੈ। 13 ਜਨਵਰੀ ਨੂੰ ਹੋਣ ਵਾਲਾ ਇਹ ਮੈਚ ਰੋਮਾਂਚਕ ਹੋ ਸਕਦਾ ਹੈ।
ਇਸ ਵਿੱਚ ਦੋਵੇਂ ਟੀਮਾਂ ਇੱਕ ਦੂਜੇ ਨਾਲ ਭਿੜਦੀਆਂ ਵੇਖੀਆਂ ਜਾ ਸਕਦੀਆਂ ਹਨ। ਦੋਵਾਂ ਟੀਮਾਂ ਦੇ ਹੁਣ ਤੱਕ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਭਾਰਤ ਦਾ ਹੱਥ ਸਭ ਤੋਂ ਉੱਪਰ ਨਜ਼ਰ ਆਉਂਦਾ ਹੈ। ਜੇਕਰ ਜਿੱਤ ਦੇ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਭਾਰਤ ਨੇ ਸਪੇਨ ਦੇ ਖਿਲਾਫ 43.33 ਫੀਸਦੀ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਜਦਕਿ ਸਪੇਨ ਨੇ 36.67 ਫੀਸਦੀ ਮੈਚ ਜਿੱਤੇ ਹਨ ਅਤੇ 20 ਫੀਸਦੀ ਮੈਚ ਡਰਾਅ ਰਹੇ ਹਨ।
ਜ਼ਿਕਰਯੋਗ ਇਹ ਹੈ ਕਿ ਭਾਰਤ ਅਤੇ ਸਪੇਨ ਵਿਚਾਲੇ ਪਹਿਲਾ ਹਾਕੀ ਮੈਚ 1948 ਵਿੱਚ ਮੈਨਸ ਓਲੰਪਿਕ ਖੇਡਾਂ ਵਿੱਚ ਖੇਡਿਆ ਗਿਆ ਸੀ। ਇਸ ਵਿੱਚ ਭਾਰਤ ਨੇ 2-0 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ 1964 ‘ਚ ਇਕ ਵਾਰ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਆਈਆਂ।