Business

ਭਾਰਤ ਵੱਲੋਂ ਪਿਆਜ਼ਾਂ ਦੇ ਨਿਰਯਾਤ ਤੇ ਪਾਬੰਦੀ ਲਾਉਣ ਕਾਰਨ ਬੰਗਲਾਦੇਸ਼ ਡੁੱਬਿਆ ਚਿੰਤਾ ’ਚ

ਭਾਰਤ ਨੇ ਬਿਨਾਂ ਕਿਸੇ ਨੋਟਿਸ ਤੋਂ ਬੰਗਲਾਦੇਸ਼ ਤੋਂ ਪਿਆਜ਼ ਦੀ ਬਰਾਮਦ ਤੇ ਰੋਕ ਲਗਾ ਦਿੱਤੀ ਹੈ ਜਿਸ ਨੂੰ ਲੈ ਕੇ ਹੁਣ ਬੰਗਲਾਦੇਸ਼ ਨੇ ਚਿੰਤਾ ਜ਼ਾਹਿਰ ਕੀਤੀ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਘਰੇਲੂ ਬਜ਼ਾਰ ਵਿਚ ਪਿਆਜ਼ ਦੀ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਘਟਾਉਣ ਲਈ ਤੁਰੰਤ ਪ੍ਰਭਾਵ ਨਾਲ ਸਾਰੀਆਂ ਕਿਸਮਾਂ ਦੇ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ।

ਬੰਗਲਾਦੇਸ਼ ਦੇ ਵਿਦੇਸ਼ ਵਿਭਾਗ ਨੇ ਢਾਕਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਰਾਹੀਂ ਭੇਜੇ ਇੱਕ ਪੱਤਰ ਵਿਚ ਕਿਹਾ, ’14 ਸਤੰਬਰ 2020 ਨੂੰ ਭਾਰਤ ਸਰਕਾਰ ਵੱਲੋਂ ਅਚਾਨਕ ਕੀਤੇ ਗਏ ਐਲਾਨ ਨਾਲ ਦੋਵਾਂ ਦੋਸਤਾਨਾ ਦੇਸ਼ਾਂ ਵਿਚਾਲੇ 2019 ਅਤੇ 2020 ਵਿਚ ਵਿਚਕਾਰ ਹੋਏ ਵਿਚਾਰ ਵਟਾਂਦਰੇ ਅਤੇ ਇਸ ਦੌਰਾਨ ਆਪਸੀ ਸਮਝਦਾਰੀ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ।”

ਇਹ ਵੀ ਪੜ੍ਹੋ: ਪੁਲਿਸ ਨੇ ਬੈਂਸ ਨੂੰ ਲਿਆ ਹਿਰਾਸਤ ‘ਚ, ਬੈਂਸ ‘ਤੇ ਲੱਗੇ ਬਿਨਾਂ ਇਜਾਜ਼ਤ ਰੋਸ ਮਾਰਚ ਕੱਢਣ ਦੇ ਇਲਜ਼ਾਮ

ਇਹ ਪੱਤਰ ਬੁੱਧਵਾਰ ਦੇਰ ਸ਼ਾਮ ਬੰਗਲਾਦੇਸ਼ ਦੇ ਮੀਡੀਆ ਨੂੰ ਉਪਲੱਬਧ ਕਰਵਾਇਆ ਗਿਆ। ਪੱਤਰ ਵਿਚ ਪਿਆਜ਼ ਦੀ ਬਰਾਮਦ ਮੁੜ ਸ਼ੁਰੂ ਕਰਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਬੇਨਤੀ ਕੀਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਸਬੰਧ ਵਿਚ ਭਾਰਤ ਦੇ ਅਚਾਨਕ ਕੀਤੇ ਗਏ ਐਲਾਨ ਦਾ ਬੰਗਲਾਦੇਸ਼ ਦੀ ਮਾਰਕੀਟ ਵਿਚ ਜ਼ਰੂਰੀ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ‘ਤੇ ਅਸਰ ਪਏਗਾ।  

Click to comment

Leave a Reply

Your email address will not be published. Required fields are marked *

Most Popular

To Top