ਭਾਰਤ ਵਿੱਚ ਪਾਕਿਸਤਾਨੀ ਡਰੋਨ ਦੀ ਦਸਤਕ, ਬੀਐਸਐਫ ਨੇ ਕੀਤੀ ਫਾਇਰਿੰਗ

ਪਾਕਿਸਤਾਨ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ ਵਿੱਚ ਦਸਤਕ ਦਿੱਤੀ। ਇਸ ਦੀ ਆਵਾਜ਼ ਬੀਐਸਐਫ ਨੂੰ ਸੁਣੀ ਤੇ ਉਹਨਾਂ ਨੇ ਫਾਇਰਿੰਗ ਕੀਤੀ। ਉੱਥੇ ਈਲੂ ਬੰਬ ਵੀ ਦਾਗ਼ਿਆ ਗਿਆ। ਡਰੋਨ ਦੇ ਵਾਪਸ ਪਰਤਣ ਦੀ ਕੋਈ ਵੀ ਆਵਾਜ਼ ਸੁਣਾਈ ਨਾ ਦੇਣ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਦੇ ਸੈਕਟਰ ਖਾਲੜਾ ਵਿਖੇ ਬੀਓਪੀਡਲ ਦੇ ਪਿੱਲਰ ਨੰਬਰ 136/30 ਰਾਹੀਂ ਬੀਤੀ ਰਾਤ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸਰਹੱਦ ਤੇ ਤਾਇਨਾਤ ਬੀਐਸਐਫ ਦੀ 103 ਬਟਾਲੀਅਨ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਜਿੱਥੇ ਕਰੀਬ 4 ਰੌਂਦ ਫਾਇਰਿੰਗ ਕੀਤੀ ਗਈ, ਉੱਥੇ ਹੀ 1 ਈਲੂ ਬੰਬ ਵੀ ਦਾਗ਼ਿਆ ਗਿਆ।
ਇਸ ਫਾਇਰਿੰਗ ਤੋਂ ਬਾਅਦ ਡਰੋਨ ਦੇ ਵਾਪਸ ਪਾਕਿਸਤਾਨ ਪਰਤਣ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਗਈ। ਸੂਤਰਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਡਰੋਨ ਨੂੰ ਭਾਰਤੀ ਖੇਤਰ ਵਿੱਚ ਬੀਐਸਐਫ ਵੱਲੋਂ ਫਾਇਰਿੰਗ ਰਾਹੀਂ ਹੇਠਾਂ ਸੁੱਟ ਲਿਆ ਗਿਆ।