ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ 2 ਦਿਨ ਦਾ ਰਿਮਾਂਡ, ਅੱਜ ਖ਼ਤਮ ਹੋ ਗਿਆ ਸੀ ਰਿਮਾਂਡ

 ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ 2 ਦਿਨ ਦਾ ਰਿਮਾਂਡ, ਅੱਜ ਖ਼ਤਮ ਹੋ ਗਿਆ ਸੀ ਰਿਮਾਂਡ

ਟਰਾਸਪੋਰਟ ਟੈਂਡਰ ਮਾਮਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਮੁੜ ਤੋਂ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅੱਜ 2 ਦਿਨ ਦਾ ਰਿਮਾਂਡ ਖਤਮ ਹੋਇਆ ਸੀ ਜਿਸ ਤੋਂ ਬਾਅਦ ਅੱਜ ਵਿਜੀਲੈਂਸ ਨੇ 5 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ 2 ਦਿਨ ਦਾ ਰਿਮਾਂਡ ਦਿੱਤਾ, ਇਸ ਦੇ ਨਾਲ ਹੀ ਠੇਕੇਦਾਰ ਤੇਲੂ ਰਾਮ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ।

ਵਿਜੀਲੈਂਸ ਨੇ ਉਸ ਦੇ ਵੀ ਇਕ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਇਨਕਾਰ ਕਰਦਿਆਂ ਉਸ ਨੂੰ ਜੁਡੀਸ਼ੀਆਲ ਰਿਮਾਂਡ ਤੇ ਮੁੜ ਭੇਜ ਦਿੱਤਾ।  ਵਕੀਲ ਬਲਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ, “ਅੱਜ ਸਾਬਕਾ ਮੰਤਰੀ ਨੂੰ ਮੁੜ ਪੇਸ਼ ਕੀਤਾ ਗਿਆ ਸੀ ਹਾਲਾਂਕਿ ਉਸ ਨੇ ਕੋਰਟ ਵਿੱਚ ਕਿਸੇ ਵੀ ਫੁਟੇਜ ਸਬੰਧੀ ਕੋਈ ਵੀ ਬਹਿਸ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ, “ਮਾਮਲੇ ’ਚ ਬਹਿਸ ਦਾ ਵਿਸ਼ਾ ਅਤੇ ਸਬੂਤਾਂ ਦਾ ਵੇਰਵਾ ਮੀਡੀਆ ’ਚ ਖੁਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਹੁਣ ਮੁੜ ਤੋਂ ਆਸ਼ੂ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published.