News

‘ਭਾਰਤ ਬੰਦ’ ਵਾਲੇ ਦਿਨ ਭਾਜਪਾ ਲੀਡਰ ਨੇ ਦਿੱਤੀ ਕਿਸਾਨਾਂ ਨੂੰ ਸਿੱਧੀ ਧਮਕੀ

ਖੇਤੀ ਕਾਨੂੰਨਾਂ ਦੇ ਨਾਲ-ਨਾਲ ਕਿਸਾਨ ਭਾਜਪਾ ਆਗੂਆਂ ਨੂੰ ਦਿਨੋਂ ਦਿਨ ਭਾਜੜਾਂ ਪਾ ਰਹੇ ਹਨ। ਅਜਿਹੇ ‘ਚ ਕਿਸਾਨਾਂ ‘ਤੇ ਵੀ ਕੁੱਝ ਭਾਜਪਾ ਆਗੂ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਹਨ। ਹੁਣ ਲਖੀਮਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਜੈ ਮਿਸ਼ਰਾ ਟੇਨੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸਾਫ਼ ਸਾਫ਼ ਇਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਕਰੀਬ 10. 15 ਲੋਕ ਅੰਦੋਲਨ ਕਰ ਰਹੇ ਨੇ ਅਤੇ ਜੇਕਰ ਖੇਤੀ ਕਾਨੂੰਨ ਗਲਤ ਹੁੰਦੇ ਤਾਂ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਜਾਣਾ ਸੀ।

know everything about brahmin face ajay mishra teni latest news and  updates: मोदी कैबिनेट में जगह पाने वाले अजय कुमार मिश्र टेनी कौन हैं  लेटेस्ट न्यूज और अपडेट्स - Navbharat Times

ਇੰਨਾ ਹੀ ਨਹੀਂ ਭਾਜਪਾ ਆਗੂ ਵੱਲੋਂ ਅੰਦੋਲਨਕਾਰੀਆਂ ਨੂੰ ਸੁਧਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਅਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਅਜਿਹਾ ਨਾ ਹੋਇਆ ਉਹ ਤਾਂ ਉਹ ਅੰਦੋਲਨ ਕਰ ਰਹੇ ਲੋਕਾਂ ਨੂੰ 2 ਮਿੰਟ ਵਿੱਚ ਸੁਧਾਰ ਦੇਣਗੇ। ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਾਜਪਾ ਆਗੂ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਲੋਕਾਂ ਨੂੰ ਸਿੱਧੀ ਸਿੱਧੀ ਧਮਕੀ ਦਿੰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੂੰ ਸੁਧਾਰਨ ਦੀ ਗੱਲ ਵੀ ਆਖ ਰਹੇ ਹਨ।

ਤੁਾਹਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਆਪੋ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਅਤੇ ਭਾਜਪਾ ਆਗੂ ਅਜੇ ਟੇਨੀ ਨੂੰ ਦਿੱਲੀ ਮੋਰਚੇ ‘ਚ ਆਉਣ ਲਈ ਸਿੱਧਾ ਚੈਲੰਜ ਵੀ ਕੀਤਾ ਜਾ ਰਿਹਾ ਹੈ।

Click to comment

Leave a Reply

Your email address will not be published.

Most Popular

To Top