News

ਭਾਰਤ-ਪਾਕਿ ਸਰਹੱਦ ’ਤੇ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ, ਬਰਾਮਦ ਕੀਤੀ 40 ਕਿੱਲੋ ਹੈਰੋਇਨ

ਭਾਰਤ ਪਾਕਿ ਸਰਹੱਦ ਤੇ ਬਾਰਡਰ ਆਬਜ਼ਰਵਿੰਗ ਪੋਸਟ ਪੰਜ ਗਰਾਈਆਂ ਇਲਾਕੇ ਵਿੱਚ ਬਾਰਡਰ ਸਿਕਿਊਰਿਟੀ ਫੋਰਸ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸੰਯੁਕਤ ਅਭਿਆਨ ਦੇ ਦੌਰਾਨ ਸ਼ਨੀਵਾਰ ਤੜਕੇ ਕਰੀਬ 40 ਕਿਲੋ ਹੈਰੋਇਨ ਬਰਾਮਦ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਲਗਭਗ 200 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਬੀਐਸਐਫ ਨੂੰ ਬਾਰਡਰ ਕੋਲ ਹਲਚਲ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ ਬੀਐਸਐਫ ਨੇ ਫਾਇਰਿੰਗ ਕਰ ਦਿੱਤੀ।

ਇਸ ਤੋਂ ਬਾਅਦ ਬਾਰਡਰ ਸਿਕਿਊਰਿਟੀ ਫੋਰਸ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਸ਼ਨੀਵਾਰ ਤੜਕੇ ਸੰਯੁਕਤ ਰੂਪ ਨਾਲ ਚੈਕਿੰਗ ਕੀਤੀ ਸੀ। ਬੀਓਪੀ ਪੰਜ ਗਰਾਈਆਂ ਇਲਾਕਾ ਵਿੱਚ ਜਾਂਚ ਅਭਿਆਨ ਦੇ ਦੌਰਾਨ ਬਰਾਮਦਗੀ ਹੋਈ ਹੈ। ਪਾਕਿ ਤਸਕਰਾਂ ਨੇ ਇੱਕ ਪਲਾਸਟਿਕ ਦੀ ਪਾਈਪ ਰਾਹੀਂ ਹੈਰੋਇਨ ਦੀ ਖੇਪ ਭੇਜੀ ਸੀ। ਮਿਲੀ ਜਾਣਕਾਰੀ ਮੁਤਾਬਕ ਕਰੀਬ 62 ਰਾਊਂਡ ਫਾਇਰ ਕੀਤੇ ਗਏ ਪਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨੀ ਤਸਕਰ ਫਰਾਰ ਹੋ ਗਏ।

ਇਸ ਬਾਰੇ ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਵੀ ਟਵੀਟ ਕਰ ਜਾਣਕਾਰੀ ਦਿੱਤੀ। ਆਪਣੇ ਟਵੀਟ ਵਿੱਚ ਡੀਜੀਪੀ ਨੇ ਲਿਖਿਆ, “ਐਸਐਸਪੀ ਅੰਮ੍ਰਿਤਸਰ, ਗੁਲਨੀਤ ਖੁਰਾਣਾ ਅਤੇ ਉਹਨਾਂ ਦੀ ਟੀਮ ਤੇ ਮਾਣ ਹੈ। ਅੱਜ ਸਵੇਰੇ ਕਰੀਬ 3 ਵਜੇ ਭਾਰਤ-ਪਾਕਿ ਸਰਹੱਦ ਦੇ ਰਾਮਦਾਸ ਸੈਕਟਰ ਤੋਂ 40 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।”

Click to comment

Leave a Reply

Your email address will not be published.

Most Popular

To Top