News

ਭਾਰਤ ਪਾਕਿਸਤਾਨ ਦੀ ਜੰਗ ਨੂੰ ਪੂਰੇ ਹੋਏ 50 ਸਾਲ, ਪੀਐਮ ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗ ਨੂੰ ਅੱਜ 50 ਸਾਲ ਪੂਰੇ ਹੋ ਚੁੱਕੇ ਹਨ। ਇਸ ਯੁੱਧ ਵਿੱਚ ਭਾਰਤੀ ਫੌਜ ਦੀ 50 ਸਾਲਾਂ ਦੀ ਸ਼ਾਨਦਾਰ ਜਿੱਤ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਵਿਜੇ ਦਿਵਸ ਮੌਕੇ ਰਾਜਧਾਨੀ ਦਿੱਲੀ ਤੋਂ ਵਿਜੇ ਜੋਤੀ ਯਾਤਰਾ ਨੂੰ ਦਿੱਲੀ ਤੋਂ ਰਵਾਨਾ ਵੀ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐਸ ਬਿਪਿਨ ਰਾਵਤ ਤੇ ਤਿੰਨਾਂ ਸੇਨਾਵਾਂ ਦੇ ਮੁੱਖੀ ਮੌਜੂਦ ਸੀ। ਭਾਰਤ ਅਤੇ ਪਾਕਿਸਤਾਨ ਵਿੱਚ ਹੋਣ ਵਾਲੀ 1971 ਦੀ ਲੜਾਈ ਕਈ ਤਰੀਕਿਆਂ ਤੋਂ ਅਹਿਮ ਰਹੀ ਸੀ।

ਇਸ ਯੁੱਧ ਨੇ ਪਾਕਿਸਤਾਨ ਨੂੰ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਤੇ ਬੰਗਲਾਦੇਸ਼ ਨਾਮ ਦਾ ਇਕ ਨਵਾਂ ਦੇਸ਼ ਪੈਦਾ ਹੋਇਆ। ਪਾਕਿਸਤਾਨ ਨੂੰ ਭਾਰਤ ਦੇ ਅੱਗੇ ਆਤਮ ਸਮਰਪਣ ਕਰਨਾ ਪਿਆ ਤੇ ਭਾਰਤੀ ਫ਼ੌਜ ਨੇ ਉਹਨਾਂ ਦੇ ਸਾਹਮਣੇ ਬੇਮਿਸਾਲ ਹਿੰਮਤ ਤੇ ਬਹਾਦਰੀ ਦਾ ਦੁਨੀਆ ਸਾਹਮਣੇ ਲੋਹਾ ਮਨਵਾਇਆ।

1971 ‘ਚ ਪਾਕਿਸਤਾਨ ਨਾਲ ਹੋਏ 13 ਦਿਨਾਂ ਯੁੱਧ ਤੋਂ ਬਾਅਦ, ਭਾਰਤੀ ਸੈਨਾ ਨੇ ਇਸ ਦਿਨ ਜਿੱਤ ਪ੍ਰਾਪਤ ਕੀਤੀ। ਇਸ ਲੜਾਈ ‘ਚ ਤਕਰੀਬਨ 3843 ਭਾਰਤੀ ਸੈਨਿਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਇਸ ਯੁੱਧ ਦੀ ਜਿੱਤ ਦਾ ਨਤੀਜਾ ਇਹ ਹੋਇਆ ਕਿ ਪਾਕਿਸਤਾਨ ਦੇ ਲਗਪਗ 90 ਹਜ਼ਾਰ ਸਿਪਾਹੀਆਂ ਨੇ ਆਤਮ ਸਮਰਪਣ ਕੀਤਾ ਤੇ ਫਿਰ ਵਿਸ਼ਵ ਨੇ ਇਤਿਹਾਸ ਨੂੰ ਸਿਰਜਿਆ ਵੇਖਿਆ।

1971 ਵਿੱਚ, ਭਾਰਤ ਨੇ ਨਾ ਸਿਰਫ ਪਾਕਿਸਤਾਨ ਨੂੰ ਸਬਕ ਸਿਖਾਇਆ, ਬਲਕਿ ਬੰਗਲਾਦੇਸ਼ ਨੂੰ ਇੱਕ ਸੁਤੰਤਰ ਦੇਸ਼ ਬਣਾਇਆ। ਇਸ ਯੁੱਧ ਨੂੰ ‘ਬੰਗਲਾਦੇਸ਼ ਦਾ ਸੁਤੰਤਰਤਾ ਸੰਗਰਾਮ’ ਵੀ ਕਿਹਾ ਜਾਂਦਾ ਹੈ।

16 ਦਸੰਬਰ 1971 ਨੂੰ ਪਾਕਿਸਤਾਨੀ ਫੌਜ ਨੇ ਆਤਮਸਮਰਪਣ ਕਰ ਦਿੱਤਾ ਸੀ ਤੇ ਢਾਕਾ ਵਿੱਚ ਪਾਕਿਸਤਾਨੀ ਲੈਫਟੀਨੈਂਟ ਜਨਰਲ ਏਕੇ ਨਿਆਜ਼ੀ ਨੇ ਭਾਰਤ ਦੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਇੱਕ ਸਮਰਪਣ ਪੱਤਰ ਉੱਤੇ ਦਸਤਖਤ ਕੀਤੇ ਸੀ।

16 ਦਸੰਬਰ 1971 ਨੂੰ, ਆਈ ਕੇ ਵਨ ਕੋਰ ਨੇ ਪਾਕਿ ਆਰਮੀ ਨੂੰ ਦੇਸ਼ ਦੀ ਪੱਛਮੀ ਸਰਹੱਦ ‘ਤੇ ਬਸੰਤਰ ਨਦੀ ਦੇ ਨਾਲ ਖੁੱਲੇ ਮੋਰਚੇ’ ਤੇ ਅਮਰੀਕਾ ਤੋਂ ਮਿਲੇ ਪੈਟਨ ਟੈਂਕਾਂ ਦਾ ਕਬਰਸਤਾਨ ਬਣਾ ਦਿੱਤਾ ਸੀ। ਇਹੀ ਕਾਰਨ ਹੈ ਕਿ ਭਾਰਤੀ ਫੌਜ ਦਾ ਇਹ ਹਮਲਾਵਰ ਕੋਰ 16 ਦਸੰਬਰ ਨੂੰ ‘ਵਿਕਟਰੀ ਡੇਅ’ ਤੋਂ ਇਲਾਵਾ ਅਤੇ ਨਿੱਜੀ ਤੌਰ ‘ਤੇ‘ ਬਸੰਤਰ ਦਿਵਸ ’ਵਜੋਂ ਵੀ ਮਨਾਉਂਦਾ ਹੈ।

Click to comment

Leave a Reply

Your email address will not be published. Required fields are marked *

Most Popular

To Top