Tech

ਭਾਰਤ ਨੇ 43 ਚੀਨੀ ਐਪਸ ’ਤੇ ਲਾਈ ਪਾਬੰਦੀ, ਐਪਸ ਨੂੰ ਦਸਿਆ ਖਤਰਾ

ਕੇਂਦਰ ਸਰਕਾਰ ਨੇ ਪਹਿਲਾਂ ਵੀ ਚੀਨੀ ਐਪਸ ਦਾ ਬਾਈਕਾਟ ਕੀਤਾ ਸੀ। ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਚੀਨੀ ਐਪਸ ਤੇ ਨਿਯੰਤਰ ਕਾਰਵਾਈ ਕਰ ਰਹੀ ਹੈ। ਭਾਰਤ ਸਰਕਾਰ ਦੇ ਮੰਗਲਵਾਰ ਨੂੰ 43 ਹੋਰ ਚੀਨੀ ਐਪ ਬੰਦ ਕਰਨ ਦਾ ਐਲਾਨ ਕੀਤਾ ਹੈ।

ਦਸ ਦਈਏ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਤਹਿਤ ਭਾਰਤ ਵਿੱਚ ਉਪਭੋਗਤਾਵਾਂ ਦੁਆਰਾ ਐਕਸੈਸ ਕਰਨ ਵਾਲੇ 43 ਚੀਨੀ ਮੋਬਾਈਲ ਐਪਸ ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੂੰ ਇਹਨਾਂ ਐਪਸ ਬਾਰੇ ਸ਼ਿਕਾਇਤ ਮਿਲੀ ਸੀ।

ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਐਪਸ ਭਾਰਤ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਖਤਰਾ ਪੈਦਾ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਾਵਧਾਨੀ ਦੇ ਉਪਾਅ ਕੀਤੇ ਹਨ ਅਤੇ ਉਹਨਾਂ ਤੇ ਪਾਬੰਦੀ ਲਗਾਈ ਹੈ।

ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ, ਗ੍ਰਹਿ ਵਿਭਾਗ ਤੋਂ ਮਿਲੀ ਵਿਆਪਕ ਰਿਪੋਰਟ ਦੇ ਆਧਾਰ ਤੇ ਭਾਰਤ ਵਿੱਚ ਉਪਭੋਗਤਾਵਾਂ ਦੁਆਰਾ ਇਹਨਾਂ ਐਪਸ ਦੀ ਪਹੁੰਚ ਨੂੰ ਰੋਕਣ ਦਾ ਆਦੇਸ਼ ਜਾਰੀ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ 118 ਚੀਨੀ ਐਪਸ ਤੇ ਪਾਬੰਦੀ ਲਗਾਈ ਸੀ। ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਚੀਨੀ ਮੋਬਾਈਲ ਕੰਪਨੀਆਂ ਨੇ ਟਿਕਟਾਕ ਅਤੇ ਯੂਸੀ ਸਮੇਤ ਕਈ ਐਪਸ ਨੂੰ ਸੁਰੱਖਿਆ ਅਤੇ ਏਕਤਾ ਲਈ ਖਤਰਾ ਦੱਸਦਿਆਂ ਬੈਨ ਕਰ ਦਿੱਤਾ ਸੀ।

Click to comment

Leave a Reply

Your email address will not be published. Required fields are marked *

Most Popular

To Top