Sports

ਭਾਰਤ ਦੇ ਸਭ ਤੋਂ ਸਫ਼ਲ ਸਪਿਨਰ ਹਰਭਜਨ ਸਿੰਘ ਨੇ ਕ੍ਰਿਕਟ ਦੀ ਦੁਨੀਆ ਨੂੰ ਕਿਹਾ ਅਲਵਿਦਾ

ਇੰਨੀਅਨ ਕ੍ਰਿਕਟ ਟੀਮ ਦੇ ਸਭ ਤੋਂ ਸਫ਼ਲ ਸਪਿਨਰਾਂ ਵਿੱਚੋਂ ਇੱਕ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹਰਭਜਨ ਨੇ ਇਸ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਉਹਨਾਂ ਨੇ ਆਪਣੇ ਕਰੀਅਰ ਵਿੱਚ 103 ਟੈਸਟ ਮੈਚਾਂ ਵਿੱਚ 417 ਵਿਕਟਾਂ, 236 ਵਨਡੇ ਮੈਚਾਂ ਵਿੱਚ 269 ਵਿਕਟਾਂ ਅਤੇ 28 ਟੀ-20 ਆਈ ਮੈਚਾਂ ਵਿੱਚ 25 ਵਿਕਟਾਂ ਹਾਸਲ ਕੀਤੀਆਂ ਹਨ।

ਹਰਭਜਨ ਨੇ ਟਵੀਟ ਕਰਦਿਆਂ ਲਿਖਿਆ ਕਿ, “ਮੈਂ ਉਸ ਖੇਡ ਨੂੰ ਅਲਵਿਦਾ ਆਖ ਰਿਹਾ ਹਾਂ, ਜਿਸ ਨੇ ਮੈਨੂੰ ਜੀਵਨ ਵਿੱਚ ਸਭ ਕੁੱਝ ਦਿੱਤਾ ਹੈ, ਸਾਰੀਆਂ ਚੰਗੀਆਂ ਚੀਜ਼ਾਂ ਵੀ ਖ਼ਤਮ ਹੋ ਜਾਂਦੀਆਂ ਹਨ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹਨਾਂ ਨੇ ਇਸ 23 ਸਾਲ ਦੇ ਲੰਬੇ ਸਫ਼ਰ ਨੂੰ ਬਿਹਤਰੀਨ ਅਤੇ ਯਾਦਗਾਰ ਬਣਾਇਆ। ਤੁਹਾਡਾ ਤਹਿ ਦਿਲੋਂ ਧੰਨਵਾਦ।”

ਦੱਸ ਦਈਏ ਕਿ ਹਰਭਜਨ ਨੇ 1998 ਵਿੱਚ ਸ਼ਾਰਜਾਹ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਵਨਡੇ ਮੈਚ ਨਾਲ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਹਨਾਂ ਨੇ ਭਾਰਤ ਲਈ ਮਾਰਚ 2016 ਵਿੱਚ ਢਾਕਾ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ਼ T20 ਅੰਤਰਰਾਸ਼ਟਰੀ ਵਿੱਚ ਆਪਣਾ ਆਖਰੀ ਮੈਚ ਖੇਡਿਆ ਸੀ। ਉਹਨਾਂ ਨੇ ਮਾਰਚ 2001 ਵਿੱਚ ਆਸਟਰੇਲੀਆ ਵਿਰੁੱਧ 3 ਟੈਸਟ ਮੈਚਾਂ ਦੀ ਲੜੀ ਵਿੱਚ 32 ਵਿਕਟਾਂ ਲਈਆਂ ਸਨ, ਜਿਸ ਵਿੱਚ ਇੱਕ ਭਾਰਤੀ ਵੱਲੋਂ ਪਹਿਲੀ ਟੈਸਟ ਹੈਟ੍ਰਿਕ ਵੀ ਸ਼ਾਮਲ ਸੀ।

Click to comment

Leave a Reply

Your email address will not be published.

Most Popular

To Top