Sports

ਭਾਰਤ ਦੀ ਵੱਡੀ ਜਿੱਤ, ਰਾਸ਼ਟਰੀ ਮੰਡਲ ਖੇਡਾਂ ‘ਚ ਚੌਥੇ ਨੰਬਰ ’ਤੇ ਆਇਆ ਭਾਰਤ

ਭਾਰਤ ਦੇ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ 4 ਸਥਾਨ ਹਾਸਲ ਕਰ ਲਿਆ ਹੈ। ਭਾਰਤ ਨੇ ਇਸ ਸਾਲ ਹੁਣ ਤੱਕ ਕੁੱਲ 56 ਮੈਡਲ ਜਿੱਤੇ ਹਨ। ਇਹਨਾਂ ਮੈਡਲਾਂ ਵਿੱਚ ਗੋਲਡ ਦੀ ਗਿਣਤੀ 18, ਚਾਂਦੀ ਦੇ ਮੈਡਲ 15 ਅਤੇ ਕਾਂਸੀ ਦੇ ਮੈਡਲ ਦੀ ਗਿਣਤੀ 22 ਹੋ ਗਈ ਹੈ। ਇਸ ਸਾਲ ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਹਰ ਖੇਡ ਵਿੱਚ ਆਪਣਾ ਜਲਵਾ ਦਿਖਾਇਆ ਹੈ।

ਇਸ ਸਾਲ ਭਾਰਤ ਲਈ ਸਭ ਤੋਂ ਵੱਧ ਮੈਡਲਾਂ ਦੀ ਗੱਲ ਕਰੀਏ ਤਾਂ ਉਹ ਕੁਸ਼ਤੀ ਅਤੇ ਵੇਟਲਿਫਟਿੰਗ ਵਿੱਚੋਂ ਆਏ ਹਨ। ਭਾਰਤ ਦੇ ਪਹਿਲਵਾਨਾਂ ਨੇ ਕੁਸ਼ਤੀ ਵਿੱਚ ਕੁੱਲ 12 ਮੈਡਲ ਜਿੱਤੇ ਹਨ, ਜਦਕਿ ਵੇਟਲਿਫਟਿੰਗ ਵਿੱਚ ਉਹਨਾਂ ਨੇ ਕੁੱਲ 10 ਮੈਡਲ ਜਿੱਤੇ ਹਨ। ਭਾਰਤ ਨੇ ਇਸ ਸਾਲ ਕੁੱਲ 18 ਗੋਲਡ ਮੈਡਲ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇੱਕ ਹੋਰ ਰਿਕਾਰਡ ਵੀ ਕਾਇਮ ਕੀਤਾ ਹੈ।

ਭਾਰਤ ਤੋਂ ਪਹਿਲਾਂ ਆਸਟਰੇਲੀਆ ਨੇ ਕੁੱਲ 981 ਸੋਨ, ਇੰਗਲੈਂਡ ਨੇ 754 ਸੋਨ ਅਤੇ ਕੈਨੇਡਾ ਨੇ ਕੁੱਲ 501 ਗੋਲਡ ਮੈਡਲ ਜਿੱਤੇ ਹਨ। ਭਾਰਤੀ ਪਹਿਲਵਾਨਾਂ ਨੇ ਕੁਸ਼ਤੀ ਵਿੱਚ 12 ਮੈਡਲ ਜਿੱਤੇ ਹਨ ਅਤੇ ਵੇਟਲਿਫਟਰਾਂ ਨੇ 10 ਮੈਡਲ ਜਿੱਤੇ ਹਨ। ਭਾਰਤ ਨੂੰ ਮੁੱਕੇਬਾਜ਼ੀ ਵਿੱਚ ਵੀ 7 ਮੈਡਲ ਮਿਲੇ ਹਨ। ਦਰਅਸਲ, ਭਾਰਤ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ 200 ਗੋਲਡ ਮੈਡਲ ਜਿੱਤਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ, ਇੰਗਲੈਂਡ ਅਤੇ ਕੈਨੇਡਾ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਭਾਰਤ ਨੇ ਇਸ ਸਾਲ ਕੁੱਲ 18 ਗੋਲਡ ਮੈਡਲ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇੱਕ ਹੋਰ ਰਿਕਾਰਡ ਵੀ ਕਾਇਮ ਕੀਤਾ ਹੈ।

Click to comment

Leave a Reply

Your email address will not be published.

Most Popular

To Top