ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਕੁਸ਼ਤੀ ਪਹਿਲਵਾਨ ਰਵੀ ਦਹੀਆ ਨੇ ਕੀਤੀ ਕਮਾਲ

ਟੋਕਿਓ ਓਲੰਪਿਕ ਵਿੱਚ ਭਾਰਤ ਦੇ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਕਮਾਲ ਕਰ ਦਿੱਤੀ ਹੈ। ਹਰਿਆਣਾ ਦੇ ਰਵੀ ਨੇ ਕੁਸ਼ਤੀ ਦੇ 57 ਕਿਲੋ ਗ੍ਰਾਮ ਵਰਗ ਵਿੱਚ ਦੇਸ਼ ਲਈ ਸਿਲਵਰ ਮੈਡਲ ਜਿੱਤਿਆ ਹੈ। ਫਾਈਨਲ ਮੈਚ ਵਿੱਚ ਰਵੀ ਕੁਮਾਰ ਦਹੀਆ ਅਤੇ ਰੂਸ ਦੇ ਪਹਿਲਵਾਨ ਜਵੁਰ ਯੂਗੇਵ ਆਹਮਣੇ ਸਾਹਮਣੇ ਸਨ। ਮੁਕਾਬਲੇ ਵਿੱਚ ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹਾਲਾਂਕਿ ਸ਼ੁਰੂਆਤ ਮਿੰਟਾਂ ਵਿੱਚ ਜਵੁਰ ਯੂਗੇਵ ਨੇ ਅਟੈਕ ਕੀਤਾ ਅਤੇ 4 ਅੰਕ ਲਏ। ਦਹੀਆ ਨੇ ਚੰਗੀ ਵਾਪਸੀ ਕੀਤੀ ਪਰ ਜਵੁਰ ਤੋਂ ਅੱਗੇ ਨਹੀਂ ਨਿਕਲ ਸਕੇ ਅਤੇ ਆਖਿਰ ਰਵੀ ਇਹ ਮੈਚ 4-7 ਨਾਲ ਹਾਰ ਗਏ। 57 ਕਿਲੋ ਗ੍ਰਾਮ ਦੇ ਸੈਮੀਫਾਈਨਲ ਮੈਚ ਵਿੱਚ ਰਵੀ ਨੇ ਕਜ਼ਾਕਿਸਤਾਨ ਦੇ ਨੁਰਇਸਲਾਮ ਸਨਾਯੇਵ ਨੂੰ ਮਾਤ ਦਿੱਤੀ। ਰਵੀ ਨੇ ਸਨਾਯੇਵ ਨੂੰ 7-9 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਉਹ ਇਸ ਰਾਉਂਡ ਵਿੱਚ 7 ਅੰਕਾਂ ਨਾਲ ਪਿੱਛੇ ਸਨ ਪਰ ਉਹਨਾਂ ਨੇ ਅਖੀਰ ਵਿੱਚ ਅਪਣੇ ਵਿਰੋਧੀ ਨੂੰ ਮਾਤ ਦਿੰਦੇ ਹੋਏ ਸ਼ਾਨਦਾਰ ਵਾਪਸੀ ਕੀਤੀ। ਦੱਸ ਦਈਏ ਕਿ ਭਾਰਤ ਲਈ ਸਭ ਤੋਂ ਪਹਿਲੇ ਦਿਗ਼ਜ ਪਹਿਲਵਾਨ ਸੁਸ਼ੀਲ ਕੁਮਾਰ ਨੇ ਲੰਡਨ ਓਲੰਪਿਕ 2012 ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਦਹਿਆ ਤੋਂ ਪਹਿਲਾਂ ਭਾਰਤ ਲਈ ਕੁਸ਼ਤੀ ਵਿੱਚ ਸੁਸ਼ੀਲ, ਯੋਗੇਸ਼ਵਰ ਦੱਤ ਅਤੇ ਸਾਕਸ਼ੀ ਮਲਿਕ ਮੈਡਲ ਜਿੱਤ ਚੁੱਕੇ ਹਨ।
