ਭਾਰਤ ’ਚ 1 ਬਿਲੀਅਨ ਲੋਕਾਂ ਨੂੰ ਲੱਗੀਆਂ ਕੋਰੋਨਾ ਵੈਕਸੀਨ ਡੋਜ਼, ਮਿਲੀਆਂ ਵਧਾਈਆਂ
By
Posted on

ਅਮਰੀਕੀ ਦੂਤਘਰ ਨੇ ਭਾਰਤ ਨੂੰ 100 ਕਰੋੜ ਕੋਵਿਡ -19 ਟੀਕਾਕਰਨ ਪੂਰਾ ਕਰਨ ‘ਤੇ ਵਧਾਈ ਦਿੱਤੀ। ਭਾਰਤ ਵਿੱਚ 16 ਜਨਵਰੀ 2021 ਨੂੰ ਰਾਸ਼ਟਰੀ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੋਈ ਸੀ। ਇਸ ਤਹਿਤ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ।

ਦੇਸ਼ ਵਿੱਚ 18 ਸਾਲ ਤੋਂ ਉਪਰ ਦੀ ਆਬਾਦੀ ਲਗਭਗ 94 ਕਰੋੜ ਹੈ। ਇਸ ਆਬਾਦੀ ਦੇ 75% ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ ਜਦਕਿ ਇਸ ਆਬਾਦੀ ਸਮੂਹ ਦੇ 30 ਫ਼ੀਸਦੀ ਲੋਕ ਹਨ ਜਿਹਨਾਂ ਨੂੰ ਦੋਵੇਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।
ਸਰਕਾਰ ਨੇ ਦਸੰਬਰ 2021 ਤੱਕ 94 ਕਰੋੜ ਲੋਕਾਂ ਦਾ ਟੀਕਕਾਰਨ ਕਰਨ ਦਾ ਉਦੇਸ਼ ਰੱਖਿਆ ਸੀ। 7 ਬਿਲੀਅਨ ਆਬਾਦੀ ਵਾਲੇ ਵਿਸ਼ਵ ਵਿੱਚ 1 ਬਿਲੀਅਨ ਡੋਜ਼ ਭਾਰਤ ਵਿੱਚ ਲੱਗੀ ਹੈ। ਦੇਸ਼ ਵਿੱਚ ਜੁਲਾਈ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਹੋਈ ਹੈ। ਬੱਚਿਆਂ ਨੂੰ ਵੈਕਸੀਨੇਸ਼ਨ ਲਾਉਣ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
