Sports

ਭਾਰਤ ’ਚ ਹੀ ਹੋ ਸਕਦਾ ਹੈ T20 ਵਰਲਡ ਕੱਪ, ਇਹਨਾਂ ਸੂਬਿਆਂ ’ਚ ਖੇਡੇ ਜਾਣਗੇ ਸਾਰੇ ਮੁਕਾਬਲੇ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅੱਜ ਬੇਹੱਦ ਜ਼ਰੂਰੀ ਬੈਠਕ ਕਰਨ ਜਾ ਰਿਹਾ ਹੈ। ਇਸ ਬੈਠਕ ਵਿੱਚ ਬੀਸੀਸੀਆਈ ਦੇ ਅਧਿਕਾਰੀ ਆਈਪੀਐਲ ਟੀ-20 ਵਰਲਡ ਅਤੇ ਘਰੇਲੂ ਕ੍ਰਿਕਟ ’ਤੇ ਚਰਚਾ ਕਰਨਗੇ। ਦਰਅਸਲ, ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਨੇ ਬੀਸੀਸੀਆਈ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

Maharashtra government paves way for IPL 2021; allows teams to practice  post 8pm at Wankhede | Cricket News – India TV

ਬੀਸੀਸੀਆਈ ਅੱਜ ਹੋਣ ਵਾਲੀ ਬੈਠਕ ਵਿੱਚ ਵਰਲਡ ਕੱਪ ਦੀ ਮੇਜ਼ਬਾਨੀ ਅਪਣੇ ਕੋਲ ਰੱਖਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰੇਗਾ। ਮਿਲੀ ਜਾਣਕਾਰੀ ਮੁਤਾਬਕ ਬੀਸੀਸੀਆਈ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਸਾਹਮਣੇ ਸਿਰਫ ਤਿੰਨ ਸ਼ਹਿਰਾਂ ਵਿੱਚ ਵਰਲਡ ਕੱਪ ਦੇ ਆਯੋਜਨ ਦੀ ਪੇਸ਼ਕਸ਼ ਕਰ ਸਕਦਾ ਹੈ।

ਮੁੰਬਈ, ਪੁਣੇ ਅਤੇ ਅਹਿਮਦਾਬਾਦ ਉਹ ਤਿੰਨ ਥਾਵਾਂ ਹਨ ਜਿੱਥੇ ਇਸ ਸਾਲ ਟੀ-20 ਵਰਲਡ ਕੱਪ ਖੇਡਿਆ ਜਾ ਸਕਦਾ ਹੈ। ਬੀਸੀਸੀਆਈ ਨੇ ਵਰਲਡ ਕੱਪ ਲਈ ਪਹਿਲਾਂ 9 ਵੈਨਿਊ ਐਲਾਨੇ ਹਨ। ਖਿਡਾਰੀ ਜਿੰਨੀ ਯਾਤਰਾ ਕਰਦੇ ਹਨ ਕੋਰੋਨਾ ਵਾਇਰਸ ਦਾ ਖਤਰਾ ਉੰਨਾ ਹੀ ਵਧਦਾ ਜਾਂਦਾ ਹੈ। ਖਿਡਾਰੀ ਜ਼ਿਆਦਾ ਸੁਰੱਖਿਆ ਵਿੱਚ ਰਹਿਣ ਅਤੇ ਉਹਨਾਂ ਨੂੰ ਯਾਤਰਾ ਵੀ ਘੱਟ ਕਰਨੀ ਪਵੇ ਇਸ ਲਈ ਬੀਸੀਸੀਆਈ ਸਿਰਫ ਤਿੰਨ ਸਥਾਨਾਂ ’ਤੇ ਹੀ ਵਰਲਡ ਕੱਪ ਦੇ ਆਯੋਜਨ ਦਾ ਪਲਾਨ ਬਣਾ ਰਹੇ ਹਨ।

ਉੱਥੇ ਹੀ ਵਰਲਡ ਕੱਪ ਦੇ ਆਯੋਜਨ ਲਈ ਬੈਕਅਪ ਪਲਾਨ ਵੀ ਤਿਆਰ ਹੋਵੇਗਾ। ਜੇ ਭਾਰਤ ਵਿੱਚ ਵਰਲਡ ਕੱਪ ਦਾ ਆਯੋਜਨ ਨਹੀਂ ਹੁੰਦਾ ਤਾਂ ਬੀਸੀਸੀਆਈ ਯੂਏਈ ਨੂੰ ਬੈਕਅਪ ਦੇ ਤੌਰ ’ਤੇ ਪੇਸ਼ ਕਰ ਸਕਦਾ ਹੈ। ਬੀਸੀਸੀਆਈ ਦੀਆਂ ਮੁਸ਼ਿਕਲਾਂ ਅਸਲ ਵਿੱਚ ਆਈਪੀਐਲ ਦੇ ਰੱਦ ਹੋਣ ਦੀ ਵਜ੍ਹਾ ਕਾਰਨ ਵਧੀਆਂ ਹਨ। ਬੀਸੀਸੀਆਈ ਨੇ ਆਈਪੀਐਲ ਦੇ 14ਵੇਂ ਸੀਜਨ ਦੀ ਬੇਹੱਦ ਸਫ਼ਲ ਸ਼ੁਰੂਆਤ ਕੀਤੀ ਸੀ। ਮੁੰਬਈ ਅਤੇ ਚੇਨੱਈ ਵਿੱਚ 20 ਦਿਨ ਤਕ ਟੂਰਨਾਮੈਂਟ ਬਿਨਾਂ ਕਿਸੇ ਪਰੇਸ਼ਾਨੀ ਦੇ ਚਲਿਆ ਸੀ।  

Click to comment

Leave a Reply

Your email address will not be published.

Most Popular

To Top