ਭਾਰਤ ’ਚ ਮਹਿਲਾ ਮਿਲਟਰੀ ਪੁਲਿਸ ਦੀ ਹੋਈ ਸ਼ੁਰੂਆਤ

ਭਾਰਤ ਵਿੱਚ ਮਹਿਲਾ ਮਿਲਟਰੀ ਪੁਲਿਸ ਦੀ ਸ਼ੁਰੂਆਤ ਹੋ ਗਈ ਹੈ। ਸ਼ਨੀਵਾਰ ਨੂੰ ਬੈਂਗਲੁਰੂ ਦੇ ਦ੍ਰੋਣਾਚਾਰਿਆ ਪਰੇਡ ਗਰਾਊਂਡ ਵਿੱਚ ਕੋਰ ਆਫ਼ ਮਿਲਟਰੀ ਪੁਲਿਸ ਸੈਂਟਰ ਐਂਡ ਸਕੂਲ ਵੱਲੋਂ ਭਾਰਤੀ ਥਲ ਸੈਨਾ ਦੀ ਮਿਲਟਰੀ ਪੁਲਿਸ ਵਿੱਚ 83 ਮਹਿਲਾ ਫ਼ੌਜੀਆਂ ਦਾ ਪਹਿਲਾ ਬੈਚ ਸ਼ਾਮਲ ਕੀਤਾ ਗਿਆ ਹੈ।

ਇਸ ਦੀ ਚਰਚਾ ਮੀਡੀਆ ਵਿੱਚ ਇਸ ਲਈ ਨਹੀਂ ਹੋ ਸਕੀ ਕਿਉਂ ਕਿ ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਲਾਈਆਂ ਗਈਆਂ ਹਨ। ਸੀਐਮਪੀ C&S ਦੇ ਕਮਾਂਡੈਂਟ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਨਵੀਂ ਔਰਤਾਂ ਫੌਜੀ ਜਵਾਨਾਂ ਨੂੰ ਉਹਨਾਂ ਦੀ ਵਧੀਆ ਪਰੇਡ ਲਈ ਵਧਾਈਆਂ ਦਿੱਤੀਆਂ।
ਇਸ ਦੌਰਾਨ ਉਨ੍ਹਾਂ ਨੂੰ ਡਰਾਈਵਿੰਗ ਸਿਖਾਈ ਗਈ, ਵਾਹਨਾਂ ਦਾ ਰੱਖ-ਰਖਾਅ ਰੱਖਣਾ ਤੇ ਸਿਗਨਲ ਕਮਿਊਨੀਕੇਸ਼ਨਜ਼ ਦੇ ਗੁਰ ਵੀ ਸਿਖਾਏ ਗਏ। ਉਹਨਾਂ ਨੂੰ ਬੁਨਿਆਦੀ ਮਿਲਟਰੀ ਟ੍ਰੇਨਿੰਗ, ਪ੍ਰੋਵੋਸਟ ਟ੍ਰੇਨਿੰਗ ਦਿੱਤੀ ਗਈ, ਪੁਲਿਸ ਦੀਆਂ ਡਿਊਟੀਆਂ ਬਾਰੇ ਬਕਾਇਦਾ ਸਮਝਾਇਆ ਗਿਆ।
ਉਹਨਾਂ ਇਹ ਦਸਿਆ ਕਿ ਜੰਗੀ ਕੈਦੀਆਂ ਨਾਲ ਕਿਵੇਂ ਵਿਵਹਾਰ ਕਰਨਾ ਹੈ, ਬਾਕੀ ਦੀਆਂ ਰਸਮੀ ਡਿਊਟੀਆਂ ਕਿਵੇਂ ਨਿਭਾਉਣੀਆਂ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਨੂੰ ਦੇਸ਼ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਕਮਾਂਡੈਂਟ ਨੇ ਫ਼ੌਜ ਦੇ ਰਾਸ਼ਟਰ ਪ੍ਰਤੀ ਸਮਰਪਣ, ਨਿਆਂਪੁਰਨਤਾ ਤੇ ਨਿਸ਼ਕਾਮ ਸੇਵਾ ਦੇ ਗੁਣਾਂ ਨੂੰ ਉਜਾਗਰ ਕੀਤਾ। ਇਹ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਨੂੰ ਨੌਨ-ਆਫ਼ੀਸਰ ਵਰਗ ਵਿੱਚ ਸ਼ਾਮਲ ਕੀਤਾ ਗਿਆ ਹੈ।
