News

ਭਾਰਤ ’ਚ ਕੋਰੋਨਾ ਦਾ ਕਹਿਰ, 3 ਦੇਸ਼ਾਂ ਨੇ ਭਾਰਤ ਆਉਣ ਨੂੰ ਲੈ ਕੇ ਅਪਣੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ

ਭਾਰਤ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ। ਕੋਰੋਨਾ ਕਾਲ ਦੌਰਾਨ 3 ਦੇਸ਼ਾਂ ਨੇ ਭਾਰਤ ਦੀ ਯਾਤਰਾ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ। ਅਮਰੀਕਾ, ਕੈਨੇਡਾ, ਅਤੇ ਜਰਮਨੀ ਨੇ ਜਾਰੀ ਐਡਵਾਇਜ਼ਰੀ ਵਿੱਚ ਅਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ।

Airport Technology and IT Solutions | Amadeus

ਉੱਥੇ ਹੀ ਇਹਨਾਂ ਤਿੰਨਾਂ ਦੇਸ਼ਾਂ ਨੇ ਭਾਰਤ ਵਿੱਚ ਰਹਿ ਰਹੇ ਅਪਣੇ ਲੋਕਾਂ ਨੂੰ ਜਲਦ ਵਾਪਸ ਆਉਣ ਲਈ ਕਿਹਾ ਹੈ। ਕੈਨੇਡਾ ਨੇ ਭਾਰਤ ਤੋਂ ਵਾਪਸ ਆਉਣ ਵਾਲੇ ਯਾਤਰੀਆਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹਨ। ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਭਾਰਤ ਦੀ ਯਾਤਰਾ ਨਾ ਕਰਨ ਜਾਂ ਜਲਦ ਤੋਂ ਜਲਦ ਅਮਰੀਕਾ ਵਾਪਸ ਆ ਜਾਣ।

ਅਮਰੀਕਾ ਨੇ ਭਾਰਤ ਦੀ ਖ਼ਰਾਬ ਸਿਹਤ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਅਜਿਹਾ ਕਿਹਾ ਹੈ। ਸਿਹਤ ਅਲਰਟ ਜਾਰੀ ਕਰਦੇ ਹੋਏ ਨਵੀਂ ਦਿੱਲੀ ਵਿੱਚ ਸਥਿਤੀ ਅਮਰੀਕੀ ਦੂਤਾਵਾਸ ਨੇ ਕਿਹਾ ਕਿ, ‘ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਸਾਰੇ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਬੇਹੱਦ ਸੀਮਿਤ ਹੋ ਗਈਆਂ ਹਨ।’

Click to comment

Leave a Reply

Your email address will not be published. Required fields are marked *

Most Popular

To Top