News

ਭਾਰਤ ਆਏ ਅਮਰੀਕੀ ਰੱਖਿਆ ਮੰਤਰੀ, ਰਾਜਨਾਥ ਸਿੰਘ ਨਾਲ ਕੀਤੀ ਗੱਲਬਾਤ

ਅੱਜ ਅਮਰੀਕਾ ਰੱਖਿਆ ਮੰਤਰੀ ਔਸਟਿਨ ਭਾਰਤ ਆਏ ਹਨ। ਉਹਨਾਂ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵਿਗਿਆਨ ਭਵਨ ਵਿੱਚ ਵਫ਼ਦ ਪੱਧਰੀ ਗੱਲਬਾਤ ਕੀਤੀ। ਦੋਵੇਂ ਦੇਸ਼ਾਂ ਵਿਚਕਾਰ ਭਾਰਤੀ ਫ਼ੌਜ ਅਤੇ ਅਮਰੀਕਾ ਦੀ ਇੰਡੋ-ਪੈਸੀਫਿਕ ਕਮਾਂਡ, ਕੇਂਦਰੀ ਕਮਾਂਡ ਅਤੇ ਅਫਰੀਕੀ ਕਮਾਂਡ ਵਿਚਕਾਰ ਵਧਾਉਣ ਸਹਿਯੋਗ ’ਤੇ ਸਹਿਮਤੀ ਹੋਈ ਹੈ।

India, US pledge to expand defence ties | The West Australian

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਇਡ ਔਸਟਿਨ ਨਾਲ ਮੁਲਾਕਾਤ ਤੋਂ ਬਾਅਦ ਕਿਹਾ, “ਭਾਰਤੀ ਫ਼ੌਜ ਅਤੇ ਯੂਐਸ ਇੰਡੋ-ਪੈਸਿਫਿਕ ਕਮਾਂਡ, ਸੈਂਟਰਲ ਕਮਾਂਡ ਅਫਰੀਕਾ ਕਮਾਂਡ ਵਿਚਕਾਰ ਅਸੀਂ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ।” ਭਾਰਤ ਅਮਰੀਕਾ ਨਾਲ ਮਜ਼ਬੂਤ ਰੱਖਿਆ ਸਾਂਝੇਦਾਰੀ ਨੂੰ ਹੋਰ ਵਧਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਨ।

ਰਾਜਨਾਥ ਸਿੰਘ ਨੇ ਕਿਹਾ ਕਿ, “ਉਹ ਭਾਰਤ-ਅਮਰੀਕਾ ਦੀ ਗਲੋਬਲ ਰਣਨੀਤੀ ਸਾਂਝੇਦਾਰੀ ਨੂੰ ਪੂਰੀ ਸਮਰੱਥਾ ਦੇ ਨਾਲ ਅੱਗੇ ਵਧਾਉਣ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ, “ਫੌਜਾਂ ਵਿਚ ਆਪਸੀ ਭਾਗੀਦਾਰੀ, ਜਾਣਕਾਰੀ ਸਾਂਝੀ ਕਰਨ ਅਤੇ ਲੌਜਿਸਟਿਕਸ ਸਹਿਤ ਹੋਰ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ, ਇਸ ਤੋਂ ਇਲਾਵਾ ਅਸੀਂ ਦੁਵੱਲੇ ਅਤੇ ਬਹੁਪੱਖੀ ਅਭਿਆਸਾਂ ਦੀ ਸਮੀਖਿਆ ਕੀਤੀ।”

ਇਸ ਤੋਂ ਇਲਾਵਾ LEMOA, COMCASA ਅਤੇ BECA ਵਰਗੇ ਦੁਵੱਲੇ ਰੱਖਿਆ ਸਮਝੌਤਿਆਂ ਨੂੰ ਲਾਗੂ ਕਰਨ ਦੇ ਕਦਮਾਂ ‘ਤੇ ਅਮਰੀਕਾ ਨਾਲ ਕੇਂਦਰਤ ਗੱਲਬਾਤ ਕੀਤੀ ਗਈ। 

Click to comment

Leave a Reply

Your email address will not be published. Required fields are marked *

Most Popular

To Top