Sports

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦਾ ਮੈਚ ਸ਼ੁਰੂ

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦਾ ਮੈਚ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। ਬੀਤੇ ਕੱਲ੍ਹ ਭਾਰਤ 85 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 357 ਦੌੜਾਂ ਬਣਾ ਚੁੱਕੇ ਸਨ ਅਤੇ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਕਰੀਜ਼ ਉੱਤੇ ਡਟੇ ਹੋਏ ਸਨ।

Image

ਭਾਰਤ ਦੇ ਸਿਖਰਲੇ ਕ੍ਰਮ ਨੇ ਪਹਿਲੇ ਦਿਨ ਮਿਲ ਕੇ 357 ਦੌੜਾਂ ਬਣਾਈਆਂ ਅਤੇ ਹੁਣ ਹੇਠਲੇ ਕ੍ਰਮ ‘ਤੇ ਟੀਮ ਦੇ ਸਕੋਰ ਨੂੰ 400 ਤੋਂ ਪਾਰ ਲਿਜਾਣ ਦੀ ਜ਼ਿੰਮੇਵਾਰੀ ਹੈ। ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਸੱਤਵੀਂ ਵਿਕਟ ਲਈ 25 ਦੌੜਾਂ ਬਣਾਈਆਂ। ਅਸ਼ਵਿਨ 11 ਗੇਂਦਾਂ ‘ਤੇ 10 ਅਤੇ ਜਡੇਜਾ 82 ਗੇਂਦਾਂ ‘ਤੇ 45 ਦੌੜਾਂ ਬਣਾਈਆਂ ਹਨ। ਰਵਿੰਦਰ ਜਡੇਜਾ ਨੇ ਦਿਨ ਦੇ ਦੂਜੇ ਓਵਰ ਵਿੱਚ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਜਡੇਜਾ ਨੇ 87 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਤਲਵਾਰ ਵਾਂਗ ਬੱਲੇ ਨੂੰ ਚਲਾਉਂਦੇ ਹੋਏ ਆਪਣੇ ਮਸ਼ਹੂਰ ਅੰਦਾਜ਼ ਵਿੱਚ ਜਸ਼ਨ ਮਨਾਇਆ। ਭਾਰਤ ਅਤੇ ਸ਼੍ਰੀਲੰਕਾ ਨੇ ਅੱਜ ਮੈਚ ਦੇ ਦੂਜੇ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਆਸਟਰੇਲੀਆ ਦੇ ਮਹਾਨ ਖਿਡਾਰੀ ਰਾਡ ਮਾਰਸ਼ ਅਤੇ ਸ਼ੇਨ ਵਾਰਨ ਲਈ ਦੋ ਮਿੰਟ ਦਾ ਮੌਨ ਰੱਖਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਦੋਵਾਂ ਖਿਡਾਰੀਆਂ ਨੂੰ ਸ਼ਰਧਾਂਜਲੀ ਦਿੱਤੀ।

ਆਸਟ੍ਰੇਲੀਆਈ ਦਿੱਗਜ ਮਾਰਸ਼ ਅਤੇ ਵਾਰਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੇ ਸੱਤਵੀਂ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਦੋਵੇਂ ਖਿਡਾਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਪਾਰੀ ਅਤੇ ਟੀਮ ਨੂੰ ਅੱਗੇ ਵਧਾ ਰਹੇ ਹਨ। ਜਡੇਜਾ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਦੇ ਮੂਡ ਵਿੱਚ ਨਹੀਂ ਹੈ। ਉਸ ਨੇ ਵਿਸ਼ਵਾ ਫਰਨਾਂਡੋ ਦੇ ਓਵਰ ਵਿੱਚ ਦੋ ਚੌਕੇ ਲਗਾ ਕੇ ਕੁੱਲ ਅੱਠ ਦੌੜਾਂ ਬਣਾਈਆਂ। ਦੂਜੇ ਪਾਸੇ ਅਸ਼ਵਿਨ ਵੀ ਜਡੇਜਾ ਦਾ ਖੂਬ ਸਾਥ ਦੇ ਰਹੇ ਹਨ। ਇਸ ਦੌਰਾਨ ਭਾਰਤ ਨੇ ਵੀ 400 ਦਾ ਅੰਕੜਾ ਛੂਹ ਲਿਆ ਹੈ।

Click to comment

Leave a Reply

Your email address will not be published.

Most Popular

To Top