ਭਾਰਤੀ ਸਰਹੱਦ ’ਚ ਦੇਖਿਆ ਗਿਆ ਡਰੋਨ, BSF ਨੇ ਕੀਤੀ ਰਾਊਂਡ ਫਾਇਰਿੰਗ

 ਭਾਰਤੀ ਸਰਹੱਦ ’ਚ ਦੇਖਿਆ ਗਿਆ ਡਰੋਨ, BSF ਨੇ ਕੀਤੀ ਰਾਊਂਡ ਫਾਇਰਿੰਗ

ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਭੇਜੇ ਜਾਣ ਵਾਲੇ ਡਰੋਨ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਤਹਿਤ ਬੀਤੀ ਰਾਤ ਵੀ ਭਾਰਤੀ ਖੇਤਰ ਵਿੱਚ ਇੱਕ ਵਾਰ ਫਿਰ ਪਾਕਿ ਡਰੋਨ ਵੱਲੋਂ ਦਸਤਕ ਦਿੱਤੀ ਗਈ ਹੈ। ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਕੀਤੀ ਗਈ।

Punjab Border Favoured Route for Pakistan-based Terror Outfits to Smuggle Weapons Via Drones

ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ 4 ਵਜੇ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰੋਕਟ ਵਿਖੇ ਬੀਓਪੀ ਹਰਭਜਨ ਦੇ ਪਿੱਲਰ ਨੰਬਰ 154/7 ਰਾਹੀਂ ਪਾਕਿਸਤਾਨੀ ਡਰੋਨ ਦੇ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਹੁਣ ਸਰਹੱਦ ਤੇ ਤਾਇਨਾਤ ਬੀਐਸਐਫ ਦੀ 101 ਬਟਾਲੀਅਨ ਨੇ ਹਰਕਤ ਵਿੱਚ ਆਉਂਦੇ ਹੋਏ ਕਰੀਬ ਇੱਕ ਦਰਜਨ ਰੌਂਦ ਫਾਇਰਿੰਗ ਕੀਤੀ। 5 ਮਿੰਟ ਬਾਅਦ ਡਰੋਨ ਦੇ ਵਾਪਸ ਪਰਤਣ ਦੀ ਆਵਾਜ਼ ਸੁਣਾਈ ਦਿੱਤੀ ਗਈ।

ਇਸ ਤੋਂ ਪਹਿਲਾਂ ਵੀ ਭਾਰਤ-ਪਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਅਧੀਨ ਬੀ.ਐੱਸ.ਐੱਫ (BSF)ਦੀ ਚੈਕ ਪੋਸਟ ਆਬਾਦ ਅਤੇ ਸ਼ਿਕਾਰ ਦੇ ਨਜ਼ਦੀਕ ਡਰੋਨ ਭਾਰਤੀ ਸੀਮਾ ਅੰਦਰ ਦੇਖਿਆ ਗਿਆ ,ਉਥੇ ਹੀ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ 37 ਰਾਊਂਡ ਫਾਇਰ ਵੀ ਕੀਤੇ ਗਏ ਅਤੇ 12 ਰੋਸ਼ਨੀ ਦੇ ਬੰਬ ਵੀ ਛੱਡੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਡਰੋਨ ਭਾਰਤੀ ਸਰਹੱਦ ਦੇ 10 ਕਿਲੋਮੀਟਰ ਪਿੱਛੇ ਭਾਰਤ ਦੇ ਪਿੰਡ ਰੱਤਾ ਅਤੇ ਪੱਡਾ ‘ਚ ਘੁੰਮਦਾ ਨਜ਼ਰ ਆਇਆ। ਇਸ ਬਾਰੇ ਡੀਆਈਜੀ ਬੀ.ਐੱਸ.ਐੱਫ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਇਹ ਡਰੋਨ ਭਾਰਤ ਦੇ ਅੰਦਰ 10 ਕਿਲੋਮੀਟਰ ਦੀ ਦੂਰੀ ਤੱਕ ਦੇਖਿਆ ਗਿਆ ਹੈ ਅਤੇ ਜਦਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਵੀ ਆਵਾਜ਼ ਸੁਣੀ ਹੈ।

Leave a Reply

Your email address will not be published.