ਭਾਰਤੀ ਸਰਹੱਦ ਅੰਦਰ ਪਾਕਿਸਤਾਨ ਨੇ ਭੇਜਿਆ ਡਰੋਨ, BSF ਨੇ ਕੀਤੀ ਕਾਰਵਾਈ

 ਭਾਰਤੀ ਸਰਹੱਦ ਅੰਦਰ ਪਾਕਿਸਤਾਨ ਨੇ ਭੇਜਿਆ ਡਰੋਨ, BSF ਨੇ ਕੀਤੀ ਕਾਰਵਾਈ

ਪੰਜਾਬ ਦੇ ਰਾਜਪਾਲ ਅਤੇ ਡੀਜੀਪੀ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਪਿੰਡਾਂ ਦਾ ਦੌਰਾ ਕਰਨਾ ਸੀ। ਇਸ ਤੋਂ ਕੁਝ ਘੰਟੇ ਪਹਿਲਾਂ, ਪਾਕਿਸਤਾਨ ਨੇ ਸੋਮਵਾਰ ਨੂੰ ਸਰਹੱਦ ਪਾਰ ਤੋਂ ਇੱਕ ਡਰੋਨ ਭੇਜਿਆ ਸੀ। ਇਸ ਤੇ ਕਾਰਵਾਈ ਕਰਦੇ ਹੋਏ ਬੀਐਸਐਫ ਨੇ ਇਸ ਨੂੰ ਵਾਪਸ ਭੇਜਣ ਲਈ 9 ਰਾਊਂਡ ਫਾਇਰ ਕੀਤੇ। ਬੀਐਸਐਫ ਦੇ ਡੀਆਈਜੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।

ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਅੰਦਰ ਵੇਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਡਰੋਨ ਨਾਲ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਚੱਲ ਰਹੀ ਹੈ। ਬੀਐਸਐਫ ਕਈ ਪਾਕਿਸਤਾਨੀ ਡਰੋਨ ਗੋਲੀ ਮਾਰ ਹੇਠਾਂ ਸੁੱਟ ਵੀ ਚੁੱਕੀ ਹੈ। ਅੱਜ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਗੁਰਦਾਸਪੁਰ ਦਾ ਦੌਰਾ ਕਰਨਾ ਸੀ। ਇਸ ਤੋਂ ਪਹਿਲਾਂ ਇਹ ਘਟਨਾ ਵਾਪਰ ਗਈ।

Leave a Reply

Your email address will not be published.