ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ’ਚ 1-1 ਨਾਲ ਅੱਗੇ
By
Posted on

ਭਾਰਤੀ ਮਹਿਲਾ ਹਾਕੀ ਟੀਮ ਟੋਕਿਓ ਓਲੰਪਿਕ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨਾਲ ਭਿੜ ਰਹੀ ਹੈ। ਭਾਰਤੀ ਟੀਮ ਦੀਆਂ ਨਜ਼ਰਾਂ ਇਹ ਮੁਕਾਬਲਾ ਜਿੱਤ ਕੇ ਫਾਈਨਲ ਵਿੱਚ ਪਹੁੰਚਣ ਤੇ ਹਨ। ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ ਨੰਬਰ-2 ਟੀਮ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਦੇ ਹੌਂਸਲੇ ਬੁਲੰਦ ਹਨ। ਇਸ ਓਲੰਪਿਕ ਦੇ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਸੈਮੀਫਾਈਨਲ ਜਿੱਤ ਕੇ ਦੇਸ਼ ਲਈ ਮੈਡਲ ਪੱਕਾ ਕਰਨਾ ਚਾਹੇਗੀ।

ਭਾਰਤੀ ਦੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਵਧੀਆ ਸ਼ੁਰੂਆਤ ਕੀਤੀ ਹੈ। ਟੀਮ ਨੇ ਪਹਿਲੇ ਕਾਰਨਰ ਲਈ ਪਹਿਲਾ ਗੋਲ ਕਰ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਭਾਰਤ ਵੱਲੋਂ ਪਹਿਲਾ ਗੋਲ ਮੈਚ ਦੇ ਦੂਜੇ ਮਿੰਟ ਵਿੱਚ ਹੋਇਆ। ਫਿਲਹਾਲ ਭਾਰਤੀ ਟੀਮ 1-1 ਨਾਲ ਅੱਗੇ ਹੈ। ਅਰਜਨਟੀਨਾ ਨੂੰ ਪੇਨਾਲਟੀ ਕਾਰਨਰ ਮਿਲਿਆ ਜਿਸ ਨਾਲ ਗੋਲ ਦਾ ਮੌਕਾ ਸੀ, ਪਰ ਟੀਮ ਇੰਡੀਆ ਦੇ ਡਿਫੈਂਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਸ ਨੂੰ ਨਾਕਾਮ ਕਰ ਦਿੱਤਾ।
