ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਖਰੀ ਵਨਡੇ ਮੈਚ ’ਚ ਰਚਿਆ ਇਤਿਹਾਸ, ਸੀਐਮ ਮਾਨ ਨੇ ਦਿੱਤੀ ਵਧਾਈ

 ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਖਰੀ ਵਨਡੇ ਮੈਚ ’ਚ ਰਚਿਆ ਇਤਿਹਾਸ, ਸੀਐਮ ਮਾਨ ਨੇ ਦਿੱਤੀ ਵਧਾਈ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿੱਚ ਇੱਕ ਰੋਜ਼ਾ ਲੜੀ ਵਿੱਚ ਤੀਜੇ ਤੇ ਆਖਰੀ ਵਨਡੇ ਮੈਚ ਵਿੱਚ 16 ਦੌੜਾ ਨਾਲ ਇੰਗਲੈਂਡ ਨੂੰ ਹਰਾਇਆ ਹੈ। ਭਾਰਤੀ ਟੀਮ ਦੀ ਇਸ ਜਿੱਤ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। ਉਹਨਾਂ ਨੇ ਟੀਮ ਦੀ ਕਪਤਾਨ ਹਰਮਨਪ੍ਰੀਤ ਨੂੰ ਪੰਜਾਬ ਦੀ ਸ਼ਾਨ ਕਿਹਾ ਹੈ।

Image

ਸੀਐਮ ਨੇ ਟਵੀਟ ਕਰਦਿਆਂ ਕਿਹਾ ਕਿ, ਸ਼ਾਬਾਸ਼…23 ਸਾਲਾਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਧਰਤੀ ਤੇ ਇੱਕ ਰੋਜ਼ਾ ਲੜੀ ਜਿੱਤੀ…ਟੀਮ ਦੀ ਕਪਤਾਨ ਪੰਜਾਬ ਦੀ ਸ਼ਾਨ ਹਰਮਨਪ੍ਰੀਤ ਸਮੇਤ ਸਾਰੀ ਟੀਮ ਨੂੰ ਵਧਾਈਆਂ…

ਤਿੰਨੋਂ ਮੈਚਾਂ ‘ਚ ਬਹੁਤ ਵਧੀਆ ਖੇਡ ਦਿਖਾਈ…ਕੋਚ ਸਾਹਿਬਾਨ ਨੂੰ ਵੀ ਢੇਰ ਸਾਰੀਆਂ ਵਧਾਈਆਂ…ਭਵਿੱਖ ਲਈ ਸ਼ੁਭਕਾਮਨਾਵਾਂ…ਚੱਕਦੇ ਇੰਡੀਆ…!

Image

ਦੱਸ ਦਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਤੇ ਆਖਰੀ ਵਨਡੇ ਮੈਚ ਵਿੱਚ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾਇਆ ਹੈ। ਇਸ ਤਰ੍ਹਾਂ ਭਾਰਤੀ ਟੀਮ ਨੇ 3 ਵਨਡੇ ਮੈਚਾਂ ਦੀ ਇਹ ਸੀਰੀਜ਼ 3-0 ਨਾਲ ਜਿੱਤ ਲਈ। ਭਾਰਤ ਦੀਆਂ 169 ਦੌੜਾਂ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 43.4 ਓਵਰਾਂ ਵਿੱਚ ਸਿਰਫ਼ 153 ਦੌੜਾਂ ਹੀ ਬਣਾ ਸਕੀ।

Leave a Reply

Your email address will not be published.