Punjab

ਭਾਰਤੀ ਕਿਸਾਨ ਯੂਨੀਅਨ ਨੇ ਕਰਤਾ ਐਲਨ 20 ਸਤੰਬਰ ਨੂੰ ਰੋਡ ਜਾਮ, 25 ਸਤੰਬਰ ਨੂੰ ਦੇਸ਼ ਬੰਦ

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦਾ ਸਰਕਾਰ ਖਿਲਾਫ ਰੋਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਕਿਸਾਨ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਧੁਨੀ ਹਿਸਾਰ ਦੀ ਅਨਾਜ ਮੰਡੀ ਵਿੱਚ ਧਰਨੇ ਵਿੱਚ ਪਹੁੰਚੇ ਹਨ।

ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ 20 ਸਤੰਬਰ ਨੂੰ ਰੋਡ ਜਾਮ ਕੀਤੇ ਜਾਣਗੇ ਅਤੇ 25 ਸਤੰਬਰ ਨੂੰ ਪੂਰਾ ਭਾਰਤ ਬੰਦ ਰਹੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿੱਲ ਕਿਸਾਨਾਂ ਦੇ ਹਿੱਤਾਂ ਲਈ ਫਾਇਦੇਮੰਦ ਨਹੀਂ ਹਨ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਪਾਸ ਹੋਣ ਖਿਲਾਫ਼ ਗੁਰਦਾਸਪੁਰ ’ਚ 23 ਸਤੰਬਰ ਨੂੰ ਕਿਸਾਨ ਕਰਨਗੇ ਚੱਕਾ ਜਾਮ

ਕਿਸਾਨ ਘੱਟੋ-ਘੱਟ ਸਮਰਥਨ ਮੁੱਲ, ਕਿਸਾਨਾਂ ਦੀ ਕਰਜ਼ਾ ਰਾਹਤ ਲਈ ਪੂਰੇ ਦੇਸ਼ ਵਿੱਚ ਅੰਦੋਲਨ ਕਰ ਰਹੇ ਹਨ ਇਸੇ ਕੜੀ ਤਹਿਤ 20 ਤਰੀਕ ਨੂੰ ਰੋਡ ਜਾਮ ਕੀਤੇ ਜਾਣਗੇ ਜਦਕਿ 25 ਸਤੰਬਰ ਨੂੰ ਪੂਰਾ ਦੇਸ਼ ਬੰਦ ਰਹੇਗਾ।

ਇਹ ਵੀ ਪੜ੍ਹੋ: ਖੇਤੀ ਆਡੀਨੈਂਸਾਂ ਦੇ ਹੱਕ ’ਚ ਉਤਰੇ ਦੀਪ ਸਿੱਧੂ ਦਾ ਸੰਨੀ ਦਿਓਲ ’ਤੇ ਫੁੱਟਿਆ ਗੁੱਸਾ

ਹਿਸਾਰ ਦੇ ਧਰਨੇ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਕਿਸਾਨਾਂ ਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੁਰਦਾਬਾਦ ਦੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਅਤੇ ਹਰਿਆਣਾ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਗੁਰਨਾਮ ਸਿੰਘ ਦਾ ਭਰਵਾਂ ਸਵਾਗਤ ਕੀਤਾ।

Click to comment

Leave a Reply

Your email address will not be published. Required fields are marked *

Most Popular

To Top